ਹਰਭਜਨ ਮਾਨ ਨੇ ਪਤਨੀ ਦਾ ਬਰਥਡੇਅ ਬਣਾਇਆ ਖ਼ਾਸ, ਹਰਮਨ ਮਾਨ ਨੇ ਤਸਵੀਰਾਂ ਕੀਤੀਆਂ ਸਾਂਝੀਆਂ

Friday, Oct 01, 2021 - 10:38 AM (IST)

ਹਰਭਜਨ ਮਾਨ ਨੇ ਪਤਨੀ ਦਾ ਬਰਥਡੇਅ ਬਣਾਇਆ ਖ਼ਾਸ, ਹਰਮਨ ਮਾਨ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੇ ਕਿਊਟ ਅਤੇ ਬਹੁਤ ਹੀ ਪਿਆਰੇ ਕਪਲਸ 'ਚੋਂ ਇੱਕ ਨੇ ਗਾਇਕ ਹਰਭਜਨ ਮਾਨ ਤੇ ਹਰਮਨ ਮਾਨ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕ ਖ਼ੂਬ ਪਸੰਦ ਕਰਦੇ ਹਨ। ਸੋਸ਼ਲ ਮੀਡੀਆ 'ਤੇ ਇਸ ਕਪਲ ਦੀ ਚੰਗੀ ਫੈਨ ਫਾਲੋਵਿੰਗ ਹੈ। ਅਕਸਰ ਹੀ ਹਰਭਜਨ ਮਾਨ ਤੇ ਹਰਮਨ ਮਾਨ ਇੱਕ ਦੂਜੇ ਨਾਲ ਆਪਣੀਆਂ ਰੋਮਾਂਟਿਕ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ। ਪਿਛਲੇ ਹਫ਼ਤੇ ਹੀ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਦਾ ਬਰਥਡੇਅ ਸੀ, ਜਿਸਦੇ ਜਸ਼ਨ ਦੀਆਂ ਤਸਵੀਰਾਂ ਉਨ੍ਹਾਂ ਨੇ ਹੁਣ ਸ਼ੇਅਰ ਕੀਤੀਆਂ ਹਨ।

PunjabKesari

ਹਰਮਨ ਮਾਨ ਨੇ ਲੰਬੀ ਚੌੜੀ ਕੈਪਸ਼ਨ ਨਾਲ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਬਾਰੇ ਲਿਖਿਆ ਹੈ। ਉਨ੍ਹਾਂ ਦੇ ਪਤੀ ਤੇ ਗਾਇਕ ਹਰਭਜਨ ਮਾਨ ਨੇ ਉਨ੍ਹਾਂ ਦੇ ਬਰਥਡੇਅ ਨੂੰ ਬਹੁਤ ਹੀ ਖ਼ਾਸ ਅੰਦਾਜ਼ ਨਾਲ ਸੈਲੀਬ੍ਰੇਟ ਕੀਤ ।

PunjabKesari

ਦੋਵੇਂ ਜਣੇ Shangri-La Vancouver ਨਾਂ ਦੀ ਜਗ੍ਹਾ 'ਤੇ ਗਏ ਸਨ, ਜਿੱਥੇ ਦੋਵਾਂ ਨੇ ਆਪਣਾ ਕੁਆਲਿਟੀ ਸਮਾਂ ਬਿਤਾਇਆ ਅਤੇ ਇਸ ਦਿਨ ਨੂੰ ਯਾਦਗਾਰ ਬਣਾਇਆ। ਹਰਮਨ ਮਾਨ ਨੇ ਆਪਣੀਆਂ ਪੰਜ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਦੋਵੇਂ ਬਹੁਤ ਹੀ ਖੁਸ਼ ਅਤੇ ਪਿਆਰੇ ਨਜ਼ਰ ਆ ਰਹੇ ਹਨ। 

PunjabKesari

ਦੱਸ ਦਈਏ ਗਾਇਕ ਹਰਭਜਨ ਮਾਨ ਨਾਲ ਹਮੇਸ਼ਾ ਇੱਕ ਸਪੋਟਰ ਵਾਂਗ ਨਾਲ ਖੜ੍ਹੀ ਰਹੀ ਹੈ ਹਰਮਨ ਮਾਨ। ਹਰਮਨ ਮਾਨ ਨੇ ਵਿਦੇਸ਼ ਚ ਰਹਿੰਦੇ ਹੋਏ ਆਪਣੇ ਬੱਚਿਆਂ ਨੂੰ ਪੰਜਾਬ ਤੇ ਪੰਜਾਬੀ ਭਾਸ਼ਾ ਨਾਲ ਜੋੜ ਰੱਖਿਆ ਹੈ।

PunjabKesari

ਹਰਮਨ ਮਾਨ ਅਕਸਰ ਹੀ ਪੰਜਾਬੀ ਨਾਵਲਾਂ ਪੜ੍ਹਦੇ ਹੋਏ ਆਪਣੀ ਤਸਵੀਰਾਂ ਵੀ ਪੋਸਟ ਕਰਦੀ ਰਹਿੰਦੀ ਹੈ।

PunjabKesari

PunjabKesari


author

sunita

Content Editor

Related News