ਸ਼ਰਦ ਕੇਲਕਰ ਸਟਾਰਰ ਪਹਿਲੀ ਮਰਾਠੀ ਮਲਟੀਲਿੰਗੁਅਲ ਫ਼ਿਲਮ ‘ਹਰ ਹਰ ਮਹਾਦੇਵ’ ਦਾ ਟਰੇਲਰ ਹੋਇਆ ਰਿਲੀਜ਼

Wednesday, Oct 12, 2022 - 05:39 PM (IST)

ਸ਼ਰਦ ਕੇਲਕਰ ਸਟਾਰਰ ਪਹਿਲੀ ਮਰਾਠੀ ਮਲਟੀਲਿੰਗੁਅਲ ਫ਼ਿਲਮ ‘ਹਰ ਹਰ ਮਹਾਦੇਵ’ ਦਾ ਟਰੇਲਰ ਹੋਇਆ ਰਿਲੀਜ਼

ਜਲੰਧਰ (ਬਿਊਰੋ) - ਜ਼ੀ ਸਟੂਡੀਓਜ਼ ਦੀ ਆਉਣ ਵਾਲੀ ਫ਼ਿਲਮ 'ਹਰ ਹਰ ਮਹਾਦੇਵ' ਦਾ ਬਹੁਤ ਉਡੀਕਿਆ ਜਾ ਰਿਹਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਕਹਾਣੀ ਨੂੰ ਦੇਖਣ ਲਈ ਦਰਸ਼ਕਾਂ ’ਚ ਹੋਰ ਉਤਸੁਕਤਾ ਪੈਦਾ ਕਰ ਦਿੱਤੀ ਹੈ, ਜੋ ਪਹਿਲਾਂ ਕਦੇ ਨਹੀਂ ਦੇਖੀ ਗਈ ਸੀ। ਫ਼ਿਲਮ ਦੇ ਪਹਿਲੇ ਪੋਸਟਰ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਦਰਸ਼ਕਾਂ ਦਾ ਇੰਤਜ਼ਾਰ ਵਧਦਾ ਜਾ ਰਿਹਾ ਸੀ ਪਰ ਹੁਣ ਜਦੋਂ ਟਰੇਲਰ ਆ ਗਿਆ ਹੈ ਤਾਂ ਹਰ ਕੋਈ ਬਾਜੀ ਪ੍ਰਭੂ ਦੇਸ਼ਪਾਂਡੇ ਦੇ ਸਫ਼ਰ ਨੂੰ ਦੇਖਣ ਲਈ ਉਤਸ਼ਾਹਿਤ ਹਨ। ਲੰਬੇ ਇੰਤਜ਼ਾਰ ਤੋਂ ਬਾਅਦ ਮੇਕਰਸ ਫ਼ਿਲਮ ਦਾ ਟਰੇਲਰ ਲੈ ਕੇ ਆਏ ਹਨ। 
ਹਾਲ ਹੀ 'ਚ ਰਿਲੀਜ਼ ਹੋਈ ਇਸ ਫ਼ਿਲਮ ਦਾ ਟੀਜ਼ਰ ਬਹੁਤ ਹੀ ਸ਼ਾਨਦਾਰ ਸੀ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਟਰੇਲਰ ਆਪਣੀ ਪ੍ਰੇਰਨਾਦਾਇਕ ਕਹਾਣੀ ਨੂੰ ਵੀ ਚੰਗੀ ਤਰ੍ਹਾਂ ਪੇਸ਼ ਕਰਦਾ ਹੈ ਤੇ ਪਾਵਰ-ਪੈਕ ਬੀ. ਜੇ. ਐੱਮ. ਦੇ ਨਾਲ ਆਪਣੇ ਅਦਾਕਾਰਾਂ ਦੀ ਇਕ ਵੱਡੀ ਸਕ੍ਰੀਨ ਮੌਜੂਦਗੀ ਦਾ ਵਾਅਦਾ ਕਰਦਾ ਹੈ। 

ਫ਼ਿਲਮ ਜ਼ੀ ਸਟੂਡੀਓ ਦੁਆਰਾ ਨਿਰਮਿਤ ਹੈ ਅਤੇ ਅਭਿਜੀਤ ਦੇਸ਼ਪਾਂਡੇ ਦੁਆਰਾ ਨਿਰਦੇਸ਼ਿਤ ਹੈ। ਫ਼ਿਲਮ 'ਚ ਸੁਬੋਧ ਭਾਵੇ, ਸ਼ਰਦ ਕੇਲਕਰ, ਅੰਮ੍ਰਿਤਾ ਖਾਨਵਿਲਕਰ ਤੇ ਸਾਇਲੀ ਸੰਜੀਵ ਮੁੱਖ ਭੂਮਿਕਾਵਾਂ ’ਚ ਹਨ। ਇਹ ਫ਼ਿਲਮ 25 ਅਕਤੂਬਰ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News