''ਬ੍ਰਦਰਜ਼ ਡੇਅ'' ਦੇ ਖ਼ਾਸ ਮੌਕੇ ਸ਼ਿਲਪਾ ਸ਼ੈੱਟੀ ਨੇ ਸਾਂਝਾ ਕੀਤਾ ਪੁੱਤਰ ਤੇ ਧੀ ਦਾ ਪਿਆਰ ਵੀਡੀਓ

Monday, May 24, 2021 - 06:17 PM (IST)

''ਬ੍ਰਦਰਜ਼ ਡੇਅ'' ਦੇ ਖ਼ਾਸ ਮੌਕੇ ਸ਼ਿਲਪਾ ਸ਼ੈੱਟੀ ਨੇ ਸਾਂਝਾ ਕੀਤਾ ਪੁੱਤਰ ਤੇ ਧੀ ਦਾ ਪਿਆਰ ਵੀਡੀਓ

ਮੁੰਬਈ (ਬਿਊਰੋ) - ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ  ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਮਜ਼ੇਦਾਰ ਪੋਸਟ ਕਰਦੀ ਰਹਿੰਦੀ ਹੈ। ਅੱਜ ਸ਼ਿਲਪਾ ਸ਼ੈੱਟੀ ਨੇ 'ਬ੍ਰਦਰਜ਼ ਡੇਅ' ਦੇ ਖ਼ਾਸ ਮੌਕੇ 'ਤੇ ਆਪਣੇ ਬੱਚਿਆਂ ਦੀ ਕਿਊਟ ਜਿਹੀ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ 'ਚ ਵਿਆਨ ਆਪਣੀ ਭੈਣ ਸਮੀਸ਼ਾ ਨੂੰ ਨਾਰੀਅਲ ਪਾਣੀ ਪਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਵਿਆਨ ਬ੍ਰਿਟਿਸ਼ ਸਟਾਈਲਿਸ਼ 'ਚ ਬੋਲਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।

PunjabKesari

ਦੱਸ ਦਈਏ ਕੁਝ ਦਿਨ ਪਹਿਲਾਂ ਹੀ ਸ਼ਿਲਪਾ ਸ਼ੈੱਟੀ ਨੇ ਪੋਸਟ ਪਾ ਕੇ ਦੱਸਿਆ ਸੀ ਕਿ ਉਨ੍ਹਾਂ ਦੇ ਬੱਚੇ ਤੇ ਪਤੀ ਰਾਜ ਕੁੰਦਰਾ ਕੋਰੋਨਾ ਦੀ ਲਪੇਟ 'ਚ ਆ ਗਏ ਸਨ। ਫ਼ਿਲਹਾਲ ਉਨ੍ਹਾਂ ਦੇ ਪਰਿਵਾਰ ਵਾਲੇ ਹੁਣ ਬਿਲਕੁਲ ਠੀਕ ਹਨ। ਬੀਤੀ 21 ਮਈ ਨੂੰ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੇ ਆਪਣੇ ਬੇਟੇ ਵਿਆਨ ਦਾ ਨੌਵਾਂ ਬਰਥਡੇਅ ਬਹੁਤ ਪਿਆਰ ਨਾਲ ਸੈਲੀਬ੍ਰੇਟ ਕੀਤਾ ਸੀ। ਉਨ੍ਹਾਂ ਨੇ ਪਿਆਰ ਜਿਹਾ ਡੌਗੀ ਵਿਆਨ ਨੂੰ ਤੋਹਫ਼ੇ 'ਚ ਦਿੱਤਾ ਹੈ।

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)

ਦੱਸਣਯੋਗ ਹੈ ਕਿ ਸ਼ਿਲਪਾ ਤੇ ਪਾਪਾ ਰਾਜ ਨੇ ਆਪਣੇ ਬੇਟੇ ਵਿਆਨ ਦੇ ਜਨਮਦਿਨ 'ਤੇ ਪਿਆਰੀ ਜਿਹੀ ਵੀਡੀਓ ਪੋਸਟ ਕਰਕੇ ਵਧਾਈ ਦਿੱਤੀ ਹੈ। ਰਾਜ ਕੁੰਦਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ, 'ਇਹ ਵੀਡੀਓ ਸਭ ਕੁਝ ਕਹੇਗੀ। ਹੈਪੀ ਬਰਥਡੇ ਮੇਰੇ ਪੁੱਤਰ ਮੇਰੇ ਰਾਕਸਟਾਰ ਮੇਰੀ ਹਾਰਟਬੀਟ #happybirthday #ViaanRajKundr।' ਇਸ ਵੀਡੀਓ 'ਤੇ ਪ੍ਰਸ਼ੰਸਕ ਤੇ ਕਲਾਕਾਰ ਵੀ ਕੁਮੈਂਟ ਕਰਕੇ ਵਿਆਨ ਰਾਜ ਕੁੰਦਰਾ ਨੂੰ ਜਨਮਦਿਨ ਵਿਸ਼ ਕਰ ਰਹੇ ਹਨ। ਉਥੇ ਹੀ ਸ਼ਿਲਪਾ ਸ਼ੈੱਟੀ ਨੇ ਵੀ ਲੰਬੀ-ਚੌੜੀ ਕੈਪਸ਼ਨ ਨਾਲ ਵਿਆਨ ਦੇ ਬਰਥਡੇ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਵਿਆਨ ਆਪਣੇ ਜਨਮਦਿਨ 'ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕਾਂ ਨੂੰ ਵੀਡੀਓ ਖ਼ੂਬ ਪਸੰਦ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)

ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਬੇਟੇ ਵਿਆਨ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਵਿਆਨ ਆਪਣੀ ਮੰਮੀ ਲਈ ਅਕਸਰ ਬੇਕਿੰਗ ਕਰਦਾ ਨਜ਼ਰ ਆਉਂਦਾ ਹੈ। ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਪਿਛਲੇ ਸਾਲ ਸੈਰੋਗੇਸੀ ਰਾਹੀਂ ਦੂਜੀ ਵਾਰ ਮਾਪੇ ਬਣੇ ਹਨ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਸਮਿਸ਼ਾ ਰਾਜ ਕੁੰਦਰਾ ਰੱਖਿਆ ਹੈ।

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)


 


author

sunita

Content Editor

Related News