Birthday Special : ਆਪਣੀਆਂ ਹੌਟ ਅਦਾਵਾਂ ਨਾਲ ਜੈਕਲੀਨ ਨੇ ਬਣਾਇਆ ਸਾਰਿਆਂ ਨੂੰ ਦੀਵਾਨਾ (ਦੇਖੋ ਤਸਵੀਰਾਂ)

Tuesday, Aug 11, 2015 - 10:36 PM (IST)

Birthday Special : ਆਪਣੀਆਂ ਹੌਟ ਅਦਾਵਾਂ ਨਾਲ ਜੈਕਲੀਨ ਨੇ ਬਣਾਇਆ ਸਾਰਿਆਂ ਨੂੰ ਦੀਵਾਨਾ (ਦੇਖੋ ਤਸਵੀਰਾਂ)
ਸ਼੍ਰੀਲੰਕਾਈ ਬਿਊਟੀ ਤੇ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦਾ ਜਨਮ 11 ਅਗਸਤ 1985 ਨੂੰ ਸ਼੍ਰੀਲੰਕਾ ਦੇ ਕੋਲੰਬੋ ''ਚ ਹੋਇਆ। ਜੈਕਲੀਨ ਬਚਪਨ ਤੋਂ ਹੀ ਅਭਿਨੇਤਰੀ ਬਣਨਾ ਚਾਹੁੰਦੀ ਸੀ। ਸਾਲ 2006 ''ਚ ਉਸ ਨੇ ਮਿਸ ਸ਼੍ਰੀਲੰਕਾ ਮੁਕਾਬਲੇ ਵਿਚ ਹਿੱਸਾ ਲਿਆ ਤੇ ਮਿਸ ਸ਼੍ਰੀਲੰਕਾ ਬਣੀ। ਇਸ ਤੋਂ ਬਾਅਦ ਉਸ ਨੇ ਆਪਣਾ ਪੂਰਾ ਧਿਆਨ ਮਾਡਲਿੰਗ ਵਿਚ ਲਗਾ ਦਿੱਤਾ। ਉਸ ਨੇ ਬਾਲੀਵੁੱਡ ''ਚ ਫਿਲਮ ''ਅਲਾਦੀਨ'' ਨਾਲ ਐਂਟਰੀ ਕੀਤੀ ਪਰ ਜੈਕਲੀਨ ਨੂੰ ਇਸ ਫਿਲਮ ਨਾਲ ਪਛਾਣ ਨਹੀਂ ਮਿਲ ਸਕੀ। ਇਸ ਤੋਂ ਬਾਅਦ ਉਸ ਦੀ ''ਜਾਨੇ ਕਹਾਂ ਸੇ ਆਈ ਹੈ'' ਬਾਕਸ ਆਫਿਸ ''ਤੇ ਬੁਰੀ ਤਰ੍ਹਾਂ ਫਲਾਪ ਹੋਈ।
ਜੈਕਲੀਨ ਨੇ ਸਾਜਿਦ ਖਾਨ ਨੇ ਆਪਣੀ ਫਿਲਮ ''ਹਾਊਸਫੁੱਲ'' ਵਿਚ ਆਈਟਮ ਨੰਬਰ ਕੀਤਾ। ਸਾਜਿਦ ਨਾਲ ਨਜ਼ਦੀਕੀਆਂ ਦੇ ਚਲਦਿਆਂ ਉਸ ਨੂੰ ''ਹਾਊਸਫੁੱਲ 2'' ''ਚ ਕੰਮ ਕਰਨ ਦਾ ਮੌਕਾ ਵੀ ਮਿਲਿਆ। ਜੈਕਲੀਨ ਨੂੰ ਦਰਸ਼ਕਾਂ ਨੇ ''ਮਰਡਰ 2'' ਨਾਲ ਪਛਾਣਿਆ। ਉਸ ਨੇ ''ਰੇਸ 2'', ਕਿਕ'', ''ਬੈਂਗਿਸਤਾਨ'' ਤੇ ''ਰਾਏ'' ਸਣੇ ਕੁਝ ਫਿਲਮਾਂ ''ਚ ਕੰਮ ਕੀਤਾ। ਉਸ ਦੀ ਫਿਲਮ ''ਬ੍ਰਦਰਸ'' 14 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਅੱਗੇ ਦੀਆਂ ਤਸਵੀਰਾਂ ''ਚ ਦੇਖੋ ਜੈਕਲੀਨ ਦੇ ਕੁਝ ਖਾਸ ਅੰਦਾਜ਼।

Related News