ਅਦਾਕਾਰੀ ''ਚ ਫੇਲ ਪਰ ਫਿਲਮ ਨਿਰਮਾਣ ''ਚ ਨੰਬਰ ਇਕ ਰਹੇ ਆਸ਼ੂਤੋਸ਼ ਗੋਵਾਰੀਕਰ

02/14/2016 5:46:35 PM

ਮੁੰਬਈ : ਬਾਲੀਵੁੱਡ ''ਚ ਆਸ਼ੂਤੋਸ਼ ਗੋਵਾਰੀਕਰ ਦਾ ਨਾਂ ਇਕ ਅਜਿਹੇ ਫਿਲਮਕਾਰ ਦੇ ਰੂਪ ''ਚ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਨਿਰਮਾਣ ਤੇ ਨਿਰਦੇਸ਼ਨ ਤਹਿਤ ਬਣੀਆਂ ਫਿਲਮਾਂ ਰਾਹੀਂ ਦਰਸ਼ਕਾਂ ਦੇ ਦਿਲਾਂ ''ਚ ਖਾਸ ਪਛਾਣ ਬਣਾਈ ਹੈ। 15 ਫਰਵਰੀ 1964 ਨੂੰ ਮਹਾਰਾਸ਼ਟਰ ਦੇ ਕੋਲਹਾਪੁਰ ''ਚ ਪੈਦਾ ਹੋਏ ਆਸ਼ੂਤੋਸ਼ ਨੇ ਕਰੀਅਰ ਦੀ ਸ਼ੁਰੂਆਤ ਸਾਲ 1984 ''ਚ ਆਈ ਕੇਤਨ ਮਹਿਤਾ ਦੀ ਫਿਲਮ ''ਹੋਲੀ'' ''ਚ ਬਤੌਰ ਅਦਾਕਾਰ ਕੀਤੀ ਸੀ। ਇਸ ਫਿਲਮ ''ਚ ਆਮਿਰ ਖਾਨ ਨੇ ਵੀ ਅਹਿਮ ਕਿਰਦਾਰ ਨਿਭਾਇਆ ਸੀ।
ਇਸ ਤੋਂ ਬਾਅਦ ਆਸ਼ੂਤੋਸ਼ ਨੇ ਟੀ.ਵੀ. ''ਤੇ ਪ੍ਰਸਾਰਿਤ ਕੁਝ ਸੀਰੀਅਲ ਅਤੇ ਫਿਲਮਾਂ ''ਚ ਕੰਮ ਕੀਤਾ। ਸਾਲ 1993 ''ਚ ਆਈ ਫਿਲਮ ''ਪਹਿਲਾ ਨਸ਼ਾ'' ਬਤੌਰ ਨਿਰਦੇਸ਼ਕ ਆਸ਼ੂਤੋਸ਼ ਦੀ ਪਹਿਲੀ ਫਿਲਮ ਸਿੱਧ ਹੋਈ। ਇਸ ਫਿਲਮ ''ਚ ਦੀਪਕ ਤਿਜੋਰੀ, ਰਵੀਨਾ ਟੰਡਨ,  ਪੂਜਾ ਭੱਟ ਅਤੇ ਪਰੇਸ਼ ਰਾਵਲ ਨੇ ਅਹਿਮ ਕਿਰਦਾਰ ਨਿਭਾਏ ਸਨ। ਹਾਲਾਂਕਿ ਕਮਜ਼ੋਰ ਸਕ੍ਰਿਪਟ ਕਾਰਨ ਇਹ ਫਿਲਮ ਟਿਕਟ ਖਿੜਕੀ ''ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਸਾਲ 1995 ਵਿਚ ਆਈ ਫਿਲਮ ''ਬਾਜ਼ੀ'' ਬਤੌਰ ਨਿਰਦੇਸ਼ਕ ਆਸ਼ੂਤੋਸ਼ ਦੇ ਕਰੀਅਰ ਦੀ ਪਹਿਲੀ ਸੁਪਰਹਿੱਟ ਫਿਲਮ ਸਿੱਧ ਹੋਈ। ਇਸ ਫਿਲਮ ''ਚ ਆਮਿਰ ਨੇ ਇਕ ਜਾਂਬਾਜ਼ ਪੁਲਸ ਅਫਸਰ ਦਾ ਕਿਰਦਾਰ ਨਿਭਾਇਆ ਸੀ। ਆਮਿਰ ਅਤੇ ਮਮਤਾ ਕੁਲਕਰਣੀ ਦੀ ਜੋੜੀ ਫਿਲਮ ''ਚ ਕਾਫੀ ਪਸੰਦ ਕੀਤੀ ਗਈ ਸੀ। ''ਬਾਜ਼ੀ'' ਦੀ ਸਫਲਤਾ ਤੋਂ ਬਾਅਦ ਹੀ ਆਸ਼ੂਤੋਸ਼ ਫਿਲਮ ਇੰਡਸਟਰੀ ''ਚ ਆਪਣੀ ਪਛਾਣ ਬਣਾਉਣ ''ਚ ਸਫਲ ਹੋ ਗਏ।


Related News