ਅਪਲਾਜ਼ ਐਂਟਰਟੇਨਮੈਂਟ ਦੀ ਵੈੱਬ ਸੀਰੀਜ਼ ‘ਗਾਂਧੀ’ ਦਾ ਨਿਰਦੇਸ਼ਨ ਕਰਨਗੇ ਰਾਸ਼ਟਰੀ ਪੁਰਸਕਾਰ ਜੇਤੂ ਹੰਸਲ ਮਹਿਤਾ

07/28/2022 1:38:09 PM

ਮੁੰਬਈ (ਬਿਊਰੋ)– ਅਦਿਤਿਆ ਬਿਰਲਾ ਗਰੁੱਪ ਦੇ ਇਕ ਵੈਂਚਰ ਅਪਲਾਜ਼ ਐਂਟਰਟੇਨਮੈਂਟ ਨੇ ਹਾਲ ਹੀ ’ਚ ਮਹਾਤਮਾ ਗਾਂਧੀ ਦੇ ਜੀਵਨ ਤੇ ਸਮੇਂ ’ਤੇ ਇਕ ਯਾਦਗਾਰ ਬਾਇਓਪਿਕ ਦਾ ਐਲਾਨ ਕੀਤਾ ਹੈ। ਪ੍ਰਸਿੱਧ ਇਤਿਹਾਸਕਾਰ ਤੇ ਲੇਖਕ ਰਾਮਚੰਦਰ ਗੁਹਾ ਦੀ ਲਿਖਤ ’ਤੇ ਆਧਾਰਿਤ ਇਹ ਵੈੱਬ ਸੀਰੀਜ਼ ਉਨ੍ਹਾਂ ਦੀਆਂ ਦੋ ਕਿਤਾਬਾਂ ‘ਗਾਂਧੀ ਬਿਫੌਰ ਇੰਡੀਆ’ ਤੇ ‘ਗਾਂਧੀ : ਦਿ ਈਅਰਜ਼ ਦੈਟ ਚੇਂਜਡ ਦਾ ਵਰਲਡ’ ਤੋਂ ਤਿਆਰ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਸਮਰਪਿਤ ਗੀਤ ’ਚ ਜੈਨੀ ਜੌਹਲ ਨੇ ਸਰਕਾਰ ਦੇ ਨਾਲ ਕਲਾਕਾਰਾਂ ਨੂੰ ਪਾਈ ਝਾੜ (ਵੀਡੀਓ)

ਇਸ ਮਲਟੀ ਸੀਜ਼ਨ ਵੈੱਬ ਸੀਰੀਜ਼ ’ਚ ਪ੍ਰਤੀਕ ਗਾਂਧੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ ਤੇ ਹੁਣ ਅਪਲਾਜ਼ ਐਂਟਰਟੇਨਮੈਂਟ ਨੇ ਐਲਾਨ ਕੀਤਾ ਹੈ ਕਿ ਇਸ ਵੈੱਬ ਸੀਰੀਜ਼ ਨੂੰ ਹੰਸਲ ਮਹਿਤਾ ਡਾਇਰੈਕਟ ਕਰਨਗੇ।

‘ਸਕੈਮ 1992’ ਦੀ ਸਫਲਤਾ ਤੋਂ ਬਾਅਦ ਪ੍ਰਸਿੱਧ ਫ਼ਿਲਮ ਨਿਰਮਾਤਾ ਤੇ ਅਪਲਾਜ਼ ਐਂਟਰਟੇਨਮੈਂਟ ਇਸ ਮਹਾਕਾਵਿ ਗਾਥਾ ਨੂੰ ਜੀਵਨ ’ਚ ਲਿਆਉਣ ਲਈ ਦੁਬਾਰਾ ਇਕੱਠੇ ਹੋਏ ਹਨ।

ਭਾਰਤੀ ਆਜ਼ਾਦੀ ਸੰਗਰਾਮ ਦੇ ਦੌਰ ’ਤੇ ਆਧਾਰਿਤ ਇਸ ਸ਼ੋਅ ਨੂੰ ਵਿਸ਼ਵ ਪੱਧਰ ’ਤੇ ਅਪਲਾਜ ਵਿਸ਼ਵ ਦਰਸ਼ਕਾਂ ਲਈ ਸ਼ੋਅ ਦਾ ਨਿਰਮਾਣ ਕਰੇਗਾ ਤੇ ਇਸ ਨੂੰ ਕਈ ਭਾਰਤੀ ਤੇ ਵਿਦੇਸ਼ੀ ਸਥਾਨਾਂ ’ਤੇ ਵਿਆਪਕ ਤੌਰ ’ਤੇ ਫ਼ਿਲਮਾਏਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News