ਗੁਰਪ੍ਰੀਤ ਘੁੱਗੀ ਦੀ ਕਿਸਾਨਾਂ ਦੇ ਸ਼ੁਕਰਾਨੇ ਲਈ ਪਾਈ ਪੋਸਟ ਜਿੱਤ ਲਵੇਗੀ ਤੁਹਾਡਾ ਵੀ ਦਿਲ
Tuesday, Jan 12, 2021 - 04:54 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਕਿਸਾਨ ਅੰਦੋਲਨ ਦਾ ਭਰਪੂਰ ਸਮਰਥਨ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਨਿੱਤ ਦਿਨ ਗੁਰਪ੍ਰੀਤ ਘੁੱਗੀ ਵਲੋਂ ਕਿਸਾਨ ਅੰਦੋਲਨ ਦੇ ਸਮਰਥਨ ’ਚ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ।
ਹਾਲ ਹੀ ’ਚ ਗੁਰਪ੍ਰੀਤ ਘੁੱਗੀ ਨੇ ਜੋ ਪੋਸਟ ਸਾਂਝੀ ਕੀਤੀ ਹੈ, ਉਸ ’ਚ ਉਹ ਕਿਸਾਨਾਂ ਦਾ ਸ਼ੁਕਰਾਨਾ ਕਰ ਰਹੇ ਹਨ। ਕਿਸਾਨਾਂ ਦਾ ਸ਼ੁਕਰਾਨਾ ਕਰਦਿਆਂ ਗੁਰਪ੍ਰੀਤ ਘੁੱਗੀ ਲਿਖਦੇ ਹਨ, ‘ਰੋਟੀ ਖਾਣ ਵੇਲੇ ਇਕ ਅਰਦਾਸ ਇਹ ਵੀ ਕਰਿਆ ਕਰੋ ਕਿ ਜਿਸ ਖੇਤ ’ਚੋਂ ਸਾਡੀ ਰੋਟੀ ਆਈ ਹੈ, ਉਸ ਖੇਤ ਵਾਲੇ ਦੇ ਬੱਚੇ ਕਦੇ ਵੀ ਭੁੱਖੇ ਨਾ ਸੌਣ।’
ਇਸ ਪੋਸਟ ’ਤੇ ਲੋਕਾਂ ਵਲੋਂ ਰੱਜ ਕੇ ਕੁਮੈਂਟਸ ਕੀਤੇ ਜਾ ਰਹੇ ਹਨ ਤੇ ਗੁਰਪ੍ਰੀਤ ਘੁੱਗੀ ਦੀ ਗੱਲ ਨਾਲ ਸਹਿਮਤੀ ਜਤਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਗੁਰਪ੍ਰੀਤ ਘੁੱਗੀ ਸਿਰਫ ਸੋਸ਼ਲ ਮੀਡੀਆ ’ਤੇ ਹੀ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਵੀ ਕਿਸਾਨ ਅੰਦੋਲਨ ’ਚ ਸ਼ਮੂਲੀਅਤ ਕਰ ਰਹੇ ਹਨ। ਗੁਰਪ੍ਰੀਤ ਘੁੱਗੀ ਨੇ ਦਿੱਲੀ ਵਿਖੇ ਟਿਕਰੀ, ਕੁੰਡਲੀ ਤੇ ਸ਼ੰਭੂ ਬਾਰਡਰ ਤੋਂ ਵੱਖ-ਵੱਖ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਤੇ ਕਿਸਾਨਾਂ ਦੀ ਭਲਾਈ ’ਚ ਸਮਾਜ ਸੇਵੀ ਸੰਸਥਾਵਾਂ ਨਾਲ ਮਦਦ ’ਚ ਵੀ ਹੱਥ ਵੰਡਾਇਆ ਹੈ।
ਨੋਟ– ਗੁਰਪ੍ਰੀਤ ਘੁੱਗੀ ਦੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।