ਮੰਨਤ ਨੂਰ ਤੇ ਗੁਰਨਾਮ ਭੁੱਲਰ ਦਾ ਗੀਤ ''ਮਿੱਠੀ ਮਿੱਠੀ'' ਰਿਲੀਜ਼, ਜਿੱਤ ਰਿਹੈ ਦਰਸ਼ਕਾਂ ਦਾ ਦਿਲ (ਵੀਡੀਓ)

12/16/2021 1:31:33 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਮੰਨਤ ਨੂਰ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਈ ਹੈ। ਜੀ ਹਾਂ ਉਹ ਗਾਇਕ ਗੁਰਨਾਮ ਭੁੱਲਰ ਨਾਲ ਆਪਣਾ ਨਵਾਂ ਰੋਮਾਂਟਿਕ ਗੀਤ 'ਮਿੱਠੀ ਮਿੱਠੀ' ਲੈ ਕੇ ਆਈ ਹੈ। ਇਸ ਗੀਤ ਨੂੰ ਮੰਨਤ ਨੂਰ ਤੇ ਗੁਰਨਾਮ ਭੁੱਲਰ ਨੇ ਆਪਣੀ ਮਿੱਠੀ ਆਵਾਜ਼ ਨਾਲ ਗਾਇਆ ਹੈ। ਇਹ ਗੀਤ ਰੋਮਾਂਟਿਕ ਜੌਨਰ ਵਾਲਾ ਹੈ। ਇਸ ਗੀਤ ਦੇ ਬੋਲ Mandeep Mavi ਨੇ ਲਿਖੇ ਹਨ, ਜਿਸ ਦਾ ਸੰਗੀਤ ਦੇਸੀ ਕਰਿਊ ਵਾਲਿਆਂ ਵਲੋਂ ਤਿਆਰ ਕੀਤਾ ਗਿਆ ਹੈ। ਲੇਵਲ ਅੱਪ ਵਾਲਿਆਂ ਨੇ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ 'ਚ ਗੁਰਨਾਮ ਭੁੱਲਰ ਤੇ ਮੰਨਤ ਨੂਰ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਮੁੰਡੇ ਕੁੜੀ ਦਾ ਇੱਕ ਮੁਲਾਕਾਤ ਤੋਂ ਸ਼ੁਰੂ ਹੋਇਆ ਪਿਆਰ ਵਿਆਹ ਦੇ ਬੰਧਨ ਤੱਕ ਪਹੁੰਚਦਾ ਹੈ। ਇਸ ਗਾਣੇ ਨੂੰ MN Melody ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।
ਇਥੇ ਵੇਖੋ ਗੀਤ ਦਾ ਵੀਡੀਓ-

ਦੱਸ ਦਈਏ ਗਾਇਕਾ ਮੰਨਤ ਨੂਰ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਜੇ ਗੱਲ ਕਰੀਏ ਮੰਨਤ ਨੂਰ ਦੇ ਗਾਏ 'ਲੌਂਗ ਲਾਚੀ' ਗੀਤ ਦੀ ਤਾਂ ਉਹ ਭਾਰਤ ਦਾ ਪਹਿਲਾ ਗੀਤ ਹੈ, ਜਿਸ ਨੇ ਇੱਕ ਬਿਲੀਅਨ ਤੋਂ ਵੱਧ ਵਿਊਜ਼ ਹਾਸਿਲ ਕਰਕੇ ਇਤਿਹਾਸ ਰਚਿਆ ਹੈ। ਇੰਨੀਂ ਦਿਨੀਂ ਮੰਨਤ ਨੂਰ ਟੀਵੀ ਦੇ ਰਿਐਲਿਟੀ ਸ਼ੋਅ 'ਵਾਇਸ ਆਫ ਪੰਜਾਬ' 'ਚ ਬਤੌਰ ਜੱਜ ਦੀ ਭੂਮਿਕਾ ਨਿਭਾ ਰਹੀ ਹੈ। ਦੱਸ ਦਈਏ ਗੁਰਨਾਮ ਭੁੱਲਰ ਵੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਕਾਫੀ ਸਰਗਰਮ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।


sunita

Content Editor

Related News