ਧੀ ਨਾਲ ਛੁੱਟੀਆਂ ਮਨਾ ਰਹੇ ਗੁਰਮੀਤ-ਦੇਬੀਨਾ, ਤਸਵੀਰਾਂ ’ਚ ਬੇਹੱਦ ਪਿਆਰੀ ਲੱਗ ਰਹੀ ਧੀ ਲਿਆਨਾ

Wednesday, Jul 06, 2022 - 12:13 PM (IST)

ਧੀ ਨਾਲ ਛੁੱਟੀਆਂ ਮਨਾ ਰਹੇ ਗੁਰਮੀਤ-ਦੇਬੀਨਾ, ਤਸਵੀਰਾਂ ’ਚ ਬੇਹੱਦ ਪਿਆਰੀ ਲੱਗ ਰਹੀ ਧੀ ਲਿਆਨਾ

ਮੁੰਬਈ: ਟੀ.ਵੀ. ਦੀ ਪਿਆਰੀ ਜੋੜੀ ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਅੱਜ-ਕੱਲ੍ਹ ਆਪਣੇ ਮਾਤਾ-ਪਿਤਾ ਬਣਨ ਦਾ ਆਨੰਦ ਮਾਣ ਰਹੇ ਹਨ। ਦੇਬੀਨਾ ਅਤੇ ਗੁਰਮੀਤ ਆਪਣੀ ਧੀ ਦੇ ਆਉਣ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਦਾ ਖੂਬ ਆਨੰਦ ਲੈ ਰਹੇ ਹਨ। ਇਸ ਦਾ ਸਬੂਤ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਹਨ। ਇਹ ਜੋੜਾ ਇਨ੍ਹੀਂ ਦਿਨੀਂ ਆਪਣੀ ਪਿਆਰੀ ਧੀ ਨਾਲ ਛੁੱਟੀਆਂ ਮਨਾਉਣ ਗਿਆ ਹੈ। ਹਾਲ ਹੀ ’ਚ ਗੁਰਮੀਤ ਨੇ ਆਪਣੀ ਧੀ ਲਿਆਨਾ ਨਾਲ ਛੁੱਟੀਆਂ ਦੀਆਂ ਮਨਮੋਹਕ ਤਸਵੀਰਾਂ ਸਾਂਝੀਆਂ ਕੀਤੀਆਂ ਹੈ।

PunjabKesari

ਇਨ੍ਹਾਂ ਤਸਵੀਰਾਂ ’ਚ ਪਿਤਾ–ਧੀ ਨਜ਼ਰ ਆ ਰਹੇ ਹਨ। ਗੁਰਮੀਤ ਧੀ ਲਿਆਨਾ ਨਾਲ ਵੱਖ-ਵੱਖ ਪੋਜ਼ ਦੇ ਰਹੇ ਹਨ। ਤਸਵੀਰਾਂ ’ਚ ਦੋਵਾਂ ਦੀ ਲੁੱਕ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਿਤਾ ਅਤੇ ਧੀ ਘੋੜ ਸਵਾਰੀ ਸੈਸ਼ਨ ਲਈ ਤਿਆਰ ਹੋਏ ਸੀ। ਲੁੱਕ ਦੀ ਗੱਲ ਕਰੀਏ ਤਾਂ ਗੁਰਮੀਤ ਚਿੱਟੇ ਰੰਗ ਦੀ ਟੀ-ਸ਼ਰਟ, ਨੀਲੀ ਜੀਂਸ ਅਤੇ ਟੋਪੀ ਪਾ ਕੇ ਸ਼ਾਨਦਾਰ ਲੱਗ ਰਹੇ ਹਨ।

PunjabKesari

ਇਹ ਵੀ ਪੜ੍ਹੋ : ਰਣਬੀਰ ਦੇ ਸਿਕਸ-ਪੈਕ ਐਬਸ ਨੂੰ ਦੇਖ ਪ੍ਰਸ਼ੰਸਕ ਹੋਏ ਦੀਵਾਨੇ, ਕਾਰ ਦੇ ਬੋਨਟ ’ਤੇ ਬੈਠ ਵਾਣੀ ਕਪੂਰ ਨਾਲ ਦਿੱਤੇ ਪੋਜ਼

ਇਸ ਦੇ ਨਾਲ ਲਿਆਨਾ ਚਿੱਟੇ ਰੰਗ ਦੀ ਟੀ–ਸ਼ਰਟ, ਨੀਲੀ ਜੀਂਸ ’ਚ ਬੇਹੱਦ ਪਿਆਰੀ ਲੱਗ ਰਹੀ ਹੈ। ਲਿਆਨਾ ਨੂੰ ਟੋਪੀ ਬੇਹੱਦ ਜੱਚ ਰਹੀ ਹੈ।

PunjabKesari

ਤਸਵੀਰਾਂ ’ਚ ਲਿਆਨਾ ਆਪਣੇ ਪਿਤਾ ਦੀ ਗੋਦ ’ਚ ਲੇਟੀ ਹੋਈ ਨਜ਼ਰ ਆ ਰਹੀ ਹੈ ਅਤੇ ਕਦੇ ਕੈਮਰੇ ਵੱਲ ਦੇਖਦੀ ਹੈ। ਪਿਓ-ਧੀ ਦੀਆਂ ਇਨ੍ਹਾਂ ਤਸਵੀਰਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਗੁਰਮੀਤ ਨੇ ਕੈਪਸ਼ਨ ’ਚ ਲਿਖਿਆ ਕਿ ‘ਮੈਂ ਅਤੇ ਮਿੰਨੀ-ਮੀ, ਘੋੜ ਸਵਾਰੀ ਲਈ ਤਿਆਰ’

ਇਹ ਵੀ ਪੜ੍ਹੋ :  ਆਲੀਆ ਦੇ ਗਰਭਵਤੀ ਹੋਣ ਦੀ ਖ਼ਬਰ ਸੁਣ ਕੇ ਰੋ ਪਏ ਕਰਨ ਜੌਹਰ, ਕਿਹਾ- ‘ਧੀ ਦੇ ਬੱਚੇ ਨੂੰ ਗੋਦ...’

PunjabKesari
 

ਇਸ ਦੇ ਨਾਲ ਦੇਬੀਨਾ ਨੇ ਪਤੀ ਗੁਰਮੀਤ ਨਾਲ ਛੁੱਟੀਆਂ ਮਨਾਉਣ ਦੀਆਂ ਰੋਮਾਂਟਿਕ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਜੋ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ। ਇਕ ਤਸਵੀਰ ’ਚ ਦੋਵੇਂ ਸਮੁੰਦਰ ਨੂੰ ਦੇਖ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਦੇਬੀਨਾ ਨੇ ਲਿਖਿਆ ਕਿ ‘ਹਮ ਸਫ਼ਰ ਇਕ-ਦੂਜੇ ਦੇ’

PunjabKesari

ਤੁਹਾਨੂੰ ਦੱਸ ਦੇਈਏ ਕਿ ਲਿਆਨਾ ਦੇ ਜਨਮ ਤੋਂ ਬਾਅਦ ਗੁਰਮੀਤ ਅਤੇ ਦੇਬੀਨਾ ਨੇ ਆਪਣੀ ਧੀ ਦਾ ਚਿਹਰਾ ਮੀਡੀਆ ਤੋਂ ਲੁਕਾਇਆ ਹੋਇਆ ਸੀ, ਹਾਲਾਂਕਿ 3 ਜੁਲਾਈ 2022 ਨੂੰ ਮਾਤਾ-ਪਿਤਾ ਨੇ ਆਪਣੀ ਧੀ ਲਿਆਨਾ ਨਾਲ ਇਕ ਪਿਆਰੀ ਤਸਵੀਰ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਧੀ ਦਾ ਚਿਹਰਾ ਨੂੰ ਦਿਖਾਇਆ ਸੀ।

PunjabKesari
 


author

Anuradha

Content Editor

Related News