ਕੋਰੋਨਾ ਪੀੜਤਾਂ ਲਈ ਗੁਰਮੀਤ ਚੌਧਰੀ ਦਾ ਸ਼ਲਾਘਾਯੋਗ ਕਦਮ, ਨਾਗਪੁਰ ''ਚ ਖੋਲ੍ਹਿਆ ਕੋਵਿਡ ਹਸਪਤਾਲ (ਤਸਵੀਰਾਂ)
Tuesday, May 11, 2021 - 01:28 PM (IST)
ਨਵੀਂ ਦਿੱਲੀ (ਬਿਊਰੋ) : ਦੇਸ਼ 'ਚ ਇਸ ਸਮੇਂ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਾ ਰਿਹਾ ਹੈ। ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੂੰ ਬੈੱਡਾਂ, ਦਵਾਈਆਂ ਅਤੇ ਆਕਸੀਜਨ ਸਿਲੰਡਰਜ਼ ਦੀ ਕਿੱਲਤ ਦੇਖੀ ਜਾ ਰਹੀ ਹੈ। ਇਸ ਮੁਸ਼ਕਿਲ ਘੜੀ 'ਚ ਕਈ ਸਟਾਰਸ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਏ ਹਨ। ਸਾਰੇ ਆਪਣੇ-ਆਪਣੇ ਪੱਧਰ 'ਤੇ ਮਰੀਜ਼ਾਂ ਦੀ ਮਦਦ ਕਰ ਰਹੇ ਹਨ।
ਇਸ ਦੌਰਾਨ ਹੁਣ ਛੋਟੇ ਪਰਦੇ 'ਤੇ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਮੀਤ ਚੌਧਰੀ ਨੇ ਵੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਗੁਰਮੀਤ ਰੀਅਲ ਲਾਈਫ਼ 'ਚ ਵੀ ਇਕ ਅਸਲੀ ਨਾਈਕ ਦੀ ਤਰ੍ਹਾਂ ਉਭਰ ਕੇ ਦੇਸ਼ ਦੇ ਸਾਹਮਣੇ ਆਏ ਹਨ।
ਉਨ੍ਹਾਂ ਨੇ ਹਾਲ ਹੀ 'ਚ ਮਹਾਰਾਸ਼ਟਰ ਦੇ ਨਾਗਪੁਰ 'ਚ 'ਆਸਥਾ' ਨਾਂ ਦਾ ਇਕ ਕੋਵਿਡ ਹਸਪਤਾਲ ਖੋਲ੍ਹਿਆ ਹੈ। ਇਸ ਸੈਂਟਰ ਨੂੰ ਗੁਰਮੀਤ ਨੇ ਗ਼ਰੀਬਾਂ ਤੇ ਮਿਡਲ ਕਲਾਸ ਲੋਕਾਂ ਨੂੰ ਧਿਆਨ 'ਚ ਰੱਖਦੇ ਹੋਏ ਸ਼ੁਰੂ ਕੀਤਾ ਹੈ।
ਦੱਸ ਦਈਏ ਕਿ ਗੁਰਮੀਤ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਰਾਹੀਂ ਉਨ੍ਹਾਂ ਨੇ ਮਹਾਰਾਸ਼ਟਰ ਦੇ ਨਾਗਪੁਰ 'ਚ 'ਆਸਥਾ' ਨਾਂ ਦਾ ਇਕ ਕੋਵਿਡ ਹਸਪਤਾਲ ਸ਼ੁਰੂ ਕਰਨ ਦੀ ਗੱਲ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਹਸਪਤਾਲ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਈ ਸਾਰੇ ਬੈੱਡ ਅਤੇ ਮਰੀਜ਼ ਨਜ਼ਰ ਆ ਰਹੇ ਹਨ।
ਇਸ ਨੂੰ ਸ਼ੇਅਰ ਕਰਨ ਦੇ ਨਾਲ ਹੀ ਗੁਰਮੀਤ ਚੌਧਰੀ ਨੇ ਕੈਪਸ਼ਨ 'ਚ ਲਿਖਿਆ, 'ਮੈਨੂੰ ਇਸ ਗੱਲ ਦੀ ਘੋਸ਼ਣਾ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਇਸ ਅਸਥਾਈ ਕੋਵਿਡ ਸੈਂਟਰ ਦੀ ਸ਼ੁਰੂਆਤ ਡਾ. ਸੱਯਦ ਵਜਾਹਤਲੀ ਅਤੇ ਟੀਮ ਦੇ ਸਹਿਯੋਗ ਨਾਲ ਕੀਤੀ ਹੈ।
ਕੋਵਿਡ ਪੀੜਤਾਂ ਦੇ ਕਲਿਆਣ ਲਈ ਇਹ ਕੋਵਿਡ ਹਸਪਤਾਲ ਕੰਮ ਕਰੇਗਾ।
ਮੇਰਾ ਮੰਨਣਾ ਹੈ ਕਿ ਨਾਗਪੁਰ 'ਚ ਅਤੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਲਈ ਸਾਨੂੰ ਹੋਰ ਵੱਧ ਕੇਂਦਰਾਂ ਦੀ ਜ਼ਰੂਰਤ ਹੈ, ਇਸ ਲਈ ਕ੍ਰਿਪਾ ਕਿਸੀ ਵੀ ਸਹਾਇਤਾ ਲਈ ਸਾਡੇ ਕੋਲ ਪਹੁੰਚੋ। ਸਾਰੇ ਡਾਕਟਰਜ਼ ਨੂੰ ਮੇਰੇ ਭਾਵ ਪੰਕਜ ਉਪਾਧਿਆਏ ਵੱਲੋਂ ਧੰਨਵਾਦ।
ਨੋਟ - ਕੋਰੋਨਾ ਪੀੜਤਾਂ ਤੇ ਲੋੜਵੰਦਾਂ ਲਈ ਗੁਰਮੀਤ ਚੌਧਰੀ ਦੇ ਚੁੱਕੇ ਇਸ ਨੇਕ ਕੰਮ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।