ਜਨਮ ਦੇ 3 ਮਹੀਨਿਆਂ ਬਾਅਦ ਪਹਿਲੀ ਵਾਰ ਦੇਬਿਨਾ ਅਤੇ ਗੁਰਮੀਤ ਨੇ ਦਿਖਾਇਆ ਧੀ ਦਾ ਚਿਹਰਾ

07/03/2022 6:01:19 PM

ਮੁੰਬਈ- ਅਦਾਕਾਰਾ ਦੇਬਿਨਾ ਬੈਨਰਜੀ ਅਤੇ ਅਦਾਕਾਰ ਗੁਰਮੀਤ ਚੌਧਰੀ ਟੀ.ਵੀ. ਇੰਡਸਟਰੀ ਦੇ ਮਸ਼ਹੂਰ ਜੋੜਿਆਂ 'ਚੋਂ ਇਕ ਹਨ। ਇਸ ਸਾਲ ਅਪ੍ਰੈਲ 'ਚ ਜੋੜੇ ਨੇ ਆਪਣੀ ਦੁਨੀਆਂ 'ਚ ਪਿਆਰੀ ਜਿਹੀ ਧੀ ਲਿਆਨਾ ਦਾ ਸਵਾਗਤ ਕੀਤਾ, ਜਿਸ ਤੋਂ ਬਾਅਦ ਦੋਵਾਂ ਦੀਆਂ ਖੁਸ਼ੀਆਂ 'ਚ ਚਾਰ ਚੰਨ ਲੱਗ ਗਏ। ਜ਼ਿੰਦਗੀ 'ਚ ਧੀ ਦੇ ਸਵਾਗਤ ਨਾਲ ਦੋਵੇਂ ਖੁਦ ਨੂੰ ਕਿਸਮਤ ਵਾਲਾ ਮੰਨਦੇ ਹਨ ਅਤੇ ਆਪਣੀ ਲਾਡੋ ਧੀ ਦੇ ਨਾਲ ਖੂਬਸੂਰਤ ਪਲ ਬਿਤਾਉਂਦੇ ਰਹਿੰਦੇ ਹਨ। ਹਾਲ ਹੀ 'ਚ ਜੋੜੇ ਨੇ ਆਪਣੀ ਧੀ ਲਿਆਨਾ ਦੀ ਫਰਸਟ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ ਜੋ ਇੰਟਰਨੈੱਟ 'ਤੇ ਵਾਇਰਲ ਹੋ ਗਈ।

PunjabKesari
ਦੇਬਿਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਨੇ ਆਪਣੀ ਧੀ ਦੀ ਪਹਿਲੀ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ-ਪੇਸ਼ ਹੈ ਲਿਆਨਾ...ਸਾਡਾ ਦਿਲ ਇਕ ਹੋ ਗਿਆ। ਸਾਡੇ ਦਿਲ ਇੰਨੇ ਭਰੇ ਹੋਏ ਹਨ। ਇਹ ਜਾਣਦੇ ਹੋਏ ਅਸੀਂ ਅਜਿਹੇ ਸੱਚੇ ਲੋਕਾਂ ਦੇ ਇਕ ਖੂਬਸੂਰਤ ਭਾਈਚਾਰੇ ਦਾ ਹਿੱਸਾ ਹਾਂ...ਜਿਨ੍ਹਾਂ ਨੇ ਉਸ ਦੇ ਲਈ ਪ੍ਰਾਥਨਾ ਕੀਤੀ ਅਤੇ ਉਸ ਦੇ ਚਿਹਰੇ ਨੂੰ ਦੇਖਣ ਦੇ ਲਈ ਉਡੀਕ ਕੀਤੀ।

PunjabKesari
ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਗੁਰਮੀਤ ਦੇਬਿਨਾ ਆਪਣੇ ਹੱਥਾਂ 'ਚ ਲਿਆਨਾ ਨੂੰ ਲਏ ਨਜ਼ਰ ਆ ਰਹੀ ਹੈ। ਦੇਬਿਨਾ ਧੀ ਦੇ ਮੱਥੇ 'ਤੇ ਕਿੱਸ ਕਰਦੇ ਹੋਏ ਉਸ 'ਤੇ ਪਿਆਰ ਲੁਟਾ ਰਹੀ ਹੈ। ਉਧਰ ਗੁਰਮੀਤ ਵੀ ਆਪਣੀ ਲਾਡੋ ਨੂੰ ਕਿੱਸ ਕਰ ਰਹੇ ਹਨ। ਵ੍ਹਾਈਟ ਡਰੈੱਸ ਤੇ ਵਾਲਾਂ 'ਤੇ ਕਰਾਊਨ ਲਗਾਏ ਲਿਆਨਾ ਬਹੁਤ ਪਿਆਰੀ ਲੱਗ ਰਹੀ ਹੈ। ਪ੍ਰਸ਼ੰਸਕ ਵੀ ਜੋੜੇ ਦੀ ਲਾਡੋ ਧੀ ਦੀ ਪਹਿਲੀ ਤਸਵੀਰ 'ਤੇ ਖੂਬ ਪਿਆਰ ਲੁਟਾ ਰਹੇ ਹਨ ਅਤੇ ਕੁਮੈਂਟ ਕਰਕੇ ਤਾਰੀਫ਼ ਵੀ ਕਰ ਰਹੇ ਹਨ।

PunjabKesari

ਦੱਸ ਦੇਈਏ ਕਿ ਗੁਰਮੀਤ ਚੌਧਰੀ ਨੇ ਆਪਣੇ ਆਫੀਸ਼ੀਅਲ ਇੰਸਟਗ੍ਰਾਮ ਅਕਾਊਂਟ 'ਤੇ ਆਪਣੀ ਧੀ ਦੇ ਜਨਮ ਦੀ ਘੋਸ਼ਣਾ ਕੀਤੀ ਸੀ। 


Aarti dhillon

Content Editor

Related News