ਕੈਮਰੇ ਅੱਗੇ ਗੁਰਮੀਤ ਚੌਧਰੀ ਨੇ ਬਦਲੀ ਪੈਂਟ, ਕਿਹਾ ''ਸਿਰਫ਼ 18+ ਵਾਲੇ ਹੀ ਵੇਖਣ ਇਹ ਵੀਡੀਓ''

2021-06-17T16:18:26.493

ਨਵੀਂ ਦਿੱਲੀ : ਛੋਟੇ ਪਰਦੇ 'ਤੇ 'ਭਗਵਾਨ ਰਾਮ' ਦੀ ਭੂਮਿਕਾ ਨਿਭਾਉਣ ਵਾਲੇ ਟੀ. ਵੀ. ਅਦਾਕਾਰ ਗੁਰਮੀਤ ਚੌਧਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਗੁਰਮੀਤ ਕੈਮਰੇ ਸਾਹਮਣੇ ਪੈਂਟ ਬਦਲਦਾ ਨਜ਼ਰ ਆ ਰਿਹਾ ਹੈ। ਗੁਰਮੀਤ ਦੀ ਇਹ ਵਾਇਰਲ ਵੀਡੀਓ ਉਸ ਦੇ ਗੀਤ 'ਬੇਦਰਦੀ ਸੇ ਪਿਆਰ ਕਾ' ਦੀ ਇੱਕ ਬੀ. ਟੀ. ਐੱਸ. ਵੀਡੀਓ ਹੈ, ਜਿਸ ਨੂੰ ਉਸ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

18+ ਵਾਲਿਆਂ ਲਈ ਇਹ ਵੀਡੀਓ
ਵਾਇਰਲ ਵੀਡੀਓ 'ਚ ਗੁਰਮੀਤ ਚੌਧਰੀ ਕਾਲੇ ਰੰਗ ਦੀਆਂ ਪੈਂਟ ਉਤਾਰਦਿਆਂ ਅਤੇ ਨੀਲੇ ਰੰਗ ਦੀ ਜੀਨਸ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰਮੀਤ ਨੇ ਕੈਪਸ਼ਨ 'ਚ ਲਿਖਿਆ ''ਬੇਦਰਦੀ ਸੇ ਪਿਆਰ' ਦਾ ਬੀ. ਟੀ. ਐੱਸ। ਵੀਡੀਓ ਦੀ ਸ਼ੁਰੂਆਤ 'ਚ ਗੁਰਮੀਤ ਕਹਿੰਦਾ ਹੈ ''ਨੰਗੇ ਪੁੰਗੇ।' ਉਹ ਕਹਿੰਦਾ ਹੈ ਕਿ ਇਹ ਵੀਡੀਓ ਸਿਰਫ਼ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ।

 
 
 
 
 
 
 
 
 
 
 
 
 
 
 
 

A post shared by Gurmeet Choudhary (@guruchoudhary)

ਸੈਂਸਰ ਕੀਤਾ ਗਿਆ ਹੈ ਵੀਡੀਓ
ਗੁਰਮੀਤ ਚੌਧਰੀ ਜਦੋਂ ਆਪਣੀ ਜੀਨਸ ਉਤਾਰ ਕੇ ਖੜ ਕੇ ਦੂਜੀ ਜੀਨਸ ਪਾਉਂਦਾ ਹੈ, ਉਦੋਂ ਵੀਡੀਓ ਦੇ ਕੁਝ ਹਿੱਸਿਆਂ ਨੂੰ ਸੈਂਸਰ ਕਰ ਦਿੱਤਾ ਗਿਆ। ਵੀਡੀਓ 'ਚ ਗੁਰਮੀਤ ਪ੍ਰਸ਼ੰਸਕਾਂ ਨੂੰ ਕਹਿੰਦਾ ਹੈ ਕਿ ਕਈ ਵਾਰ ਗਾਣੇ ਦੀ ਸ਼ੂਟਿੰਗ ਦੌਰਾਨ ਅਜਿਹਾ ਕਰਨਾ ਪੈਂਦਾ ਹੈ। ਤੁਹਾਨੂੰ ਅਜਿਹਾ ਕਰਨ ਦੀ ਸਲਾਹ  ਬਿਲਕੁਲ ਨਹੀਂ ਹੈ।

'ਰਾਮ' ਨੇ ਕੈਮਰੇ 'ਤੇ ਬਦਲੇ ਕੱਪੜੇ
ਗੁਰਮੀਤ ਚੌਧਰੀ ਨੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਕੈਮਰੇ 'ਤੇ ਵੇਖਣਾ ਸੌਖਾ ਲੱਗਦਾ ਹੈ ਪਰ ਇਹ ਸੌਖਾ ਨਹੀਂ ਹੈ। ਟਿੱਪਣੀ ਬਾਕਸ 'ਚ ਪ੍ਰਸ਼ੰਸਕਾਂ ਨੇ ਗੁਰਮੀਤ ਨੂੰ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰਸ ਨੇ ਲਿਖਿਆ - 'ਹੇ ਰਾਮ।' ਜਦੋਂ ਕਿ ਇਕ ਹੋਰ ਯੂਜ਼ਰਸ ਨੇ ਲਿਖਿਆ 'ਹਰ ਚੀਜ ਜੋ ਤੁਸੀਂ ਸਾਡੇ ਨਾਲ ਸਾਂਝੀ ਕਰਦੇ ਹੋ ਬਹੁਤ ਪਿਆਰੀ ਹੈ।'

 
 
 
 
 
 
 
 
 
 
 
 
 
 
 
 

A post shared by Gurmeet Choudhary (@guruchoudhary)

ਪ੍ਰਸ਼ੰਸਕਾਂ ਨੇ ਗੁਰਮੀਤ ਨੂੰ ਦੱਸਿਆ ਕਿਊਟ
ਕੁਝ ਮਿੰਟਾਂ 'ਚ ਵਾਇਰਲ ਹੋ ਚੁੱਕੇ ਇਸ ਵੀਡੀਓ ਦੇ ਕੈਪਸ਼ਨ 'ਚ ਇਕ ਯੂਜ਼ਰਸ ਨੇ ਲਿਖਿਆ, ''ਹਾਹਾਹਾਹਾਹਾ। ਇਹ ਲੜਕਾ ਬਹੁਤ ਜ਼ਿਆਦਾ ਕਿਊਟ ਹੈ। ਦੱਸਣਯੋਗ ਹੈ ਕਿ ਗੁਰਮੀਤ ਨੇ ਟੀ. ਵੀ. ਸ਼ੋਅ 'ਰਾਮਾਇਣ' 'ਚ ਰਾਮ ਦੀ ਭੂਮਿਕਾ ਨਿਭਾਈ ਹੈ।


sunita

Content Editor sunita