ਗਾਇਕਾ ਗੁਰਲੇਜ ਅਖਤਰ ਨੇ ਭਰਾ ਤੇ ਭਾਬੀ ਦੀ ਕੰਗਣਾ ਖੇਡਦਿਆਂ ਦੀ ਦਿਲਕਸ਼ ਵੀਡੀਓ ਕੀਤੀ ਸਾਂਝੀ

11/12/2020 3:29:11 PM

ਜਲੰਧਰ (ਬਿਊਰੋ)– ਪੰਜਾਬੀ ਗਾਇਕਾ ਗੁਰਲੇਜ ਅਖਤਰ ਦੇ ਭਰਾ ਦਾ ਵਿਆਹ ਬੀਤੇ ਦਿਨੀਂ ਧੂਮਧਾਮ ਨਾਲ ਹੋ ਨਿੱਬੜਿਆ। ਗੁਰਲੇਜ ਅਖਤਰ ਨੇ ਆਪਣੇ ਭਰਾ ਦੇ ਵਿਆਹ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਉਸ ਦੇ ਫੈਨਜ਼ ਵਲੋਂ ਵੀ ਖੂਬ ਪਸੰਦ ਕੀਤਾ ਗਿਆ।

ਹਾਲ ਹੀ ’ਚ ਜੋ ਵੀਡੀਓ ਗੁਰਲੇਜ ਅਖਤਰ ਵਲੋਂ ਸਾਂਝੀ ਕੀਤੀ ਗਈ ਹੈ, ਉਸ ’ਚ ਉਸ ਦਾ ਭਰਾ ਸ਼ਹਿਨਾਜ਼ ਅਖਤਰ ਤੇ ਨਵੀਂ ਵਿਆਹੀ ਭਾਬੀ ਕੰਗਣਾ ਖੇਡਦੇ ਨਜ਼ਰ ਆ ਰਹੇ ਹਨ। ਕੰਗਣਾ ਖੇਡਦਿਆਂ ਗੁਰਲੇਜ ਅਖਤਰ ਦਾ ਬੇਟਾ ਦਾਨਵੀਰ ਆਪਣੇ ਮਾਮੇ ਸ਼ਹਿਨਾਜ਼ ਅਖਤਰ ਦਾ ਸਾਥ ਦਿੰਦਾ ਦਿਖਾਈ ਦੇ ਰਿਹਾ ਹੈ।

 
 
 
 
 
 
 
 
 
 
 
 
 
 

Daanveer full injoy kar reha kangna khelan di rasam nu.mama bhanja cheeting kar rahe ne😜😜Finally aaj bhabi aa gai ghar.congratulations both of u guys.rab tuhanu dona nu khush rakhe.love u so much😘😘😍🤗🤗@shehnazofficial

A post shared by Gurlej Akhtar (@gurlejakhtarmusic) on Nov 11, 2020 at 8:40am PST

ਵੀਡੀਓ ਸਾਂਝੀ ਕਰਦਿਆਂ ਗੁਰਲੇਜ ਅਖਤਰ ਲਿਖਦੀ ਹੈ, ‘ਦਾਨਵੀਰ ਫੁੱਲ ਇੰਜੁਆਏ ਕਰ ਰਿਹਾ ਕੰਗਣਾ ਖੇਡਣ ਦੀ ਰਸਮ ਨੂੰ। ਮਾਮਾ-ਭਾਣਜਾ ਚੀਟਿੰਗ ਕਰ ਰਹੇ ਨੇ। ਆਖਿਰਕਾਰ ਅੱਜ ਭਾਬੀ ਆ ਗਈ ਘਰ। ਮੁਬਾਰਕਾਂ ਦੋਵਾਂ ਨੂੰ। ਰੱਬ ਤੁਹਾਨੂੰ ਦੋਵਾਂ ਨੂੰ ਖੁਸ਼ ਰੱਖੇ। ਢੇਰ ਸਾਰਾ ਪਿਆਰ।’

 
 
 
 
 
 
 
 
 
 
 
 
 
 

❤️❤️

A post shared by Shehnaz Akhtar (@shehnazakhtarofficial) on Nov 11, 2020 at 1:39pm PST

ਉਥੇ ਗੁਰਲੇਜ ਅਖਤਰ ਦੇ ਭਰਾ ਸ਼ਹਿਨਾਜ਼ ਵਲੋਂ ਵੀ ਆਪਣੀ ਪਤਨੀ ਨਾਲ ਕੁਝ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਗਈਆਂ ਹਨ। ਵਿਆਹ ਦੀ ਜੋ ਵੀਡੀਓ ਸ਼ਹਿਨਾਜ਼ ਵਲੋਂ ਸ਼ੇਅਰ ਕੀਤੀ ਗਈ ਹੈ, ਉਸ ’ਚ ਉਹ ਪਤਨੀ ਸਾਹਮਣੇ ‘ਖੁਦਾ ਗਵਾਹ’ ਗੀਤ ਗਾ ਰਹੇ ਹਨ।


Rahul Singh

Content Editor

Related News