ਗੁਰਬਾਜ਼ ਗਰੇਵਾਲ ਦਾ ਮਸਤੀ ਭਰਿਆ ਅੰਦਾਜ਼ ਆ ਰਿਹੈ ਸਭ ਨੂੰ ਪਸੰਦ, ਦੇਖੋ ਤਸਵੀਰਾਂ

Friday, Oct 21, 2022 - 10:24 AM (IST)

ਗੁਰਬਾਜ਼ ਗਰੇਵਾਲ ਦਾ ਮਸਤੀ ਭਰਿਆ ਅੰਦਾਜ਼ ਆ ਰਿਹੈ ਸਭ ਨੂੰ ਪਸੰਦ, ਦੇਖੋ ਤਸਵੀਰਾਂ

ਚੰਡੀਗੜ੍ਹ (ਬਿਊਰੋ)– ਗੁਰਬਾਜ਼ ਗਰੇਵਾਲ ਦੀਆਂ ਸੋਸ਼ਲ ਮੀਡੀਆ ’ਤੇ ਅਕਸਰ ਮਸਤੀ ਕਰਦਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੋਕਾਂ ਵਲੋਂ ਬੇਹੱਦ ਪਸੰਦ ਵੀ ਕੀਤਾ ਜਾਂਦਾ ਹੈ।

PunjabKesari

ਹਾਲ ਹੀ ’ਚ ਗੁਰਬਾਜ਼ ਗਰੇਵਾਲ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਮੁੜ ਤੋਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਗੁਰਬਾਜ਼ ਗਰੇਵਾਲ, ਸਾਈਕਲ ਚਲਾਉਂਦਾ ਤੇ ਜਾਨਵਰ ਨਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ।

PunjabKesari

ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਕਿਸੇ ਪਿਕਨਿਕ ਸਪਾਟ ’ਤੇ ਖਿੱਚੀਆਂ ਗਈਆਂ ਹਨ, ਜਿਥੇ ਗੁਰਬਾਜ਼ ਨੂੰ ਸਾਈਕਲਿੰਗ ਟਰੈਕ ’ਤੇ ਸਾਈਕਲਿੰਗ ਕਰਦੇ ਦੇਖਿਆ ਜਾ ਸਕਦਾ ਹੈ।

PunjabKesari

ਦੱਸ ਦੇਈਏ ਕਿ ਅਜਿਹੀਆਂ ਹੀ ਤਸਵੀਰਾਂ ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਵਲੋਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਸ਼ਿੰਦਾ ਗਰੇਵਾਲ ਜਿਥੇ ਤਸਵੀਰ ’ਚ ਟਰੈਕਟਰ ਚਲਾਉਂਦਾ ਨਜ਼ਰ ਆਇਆ, ਉਥੇ ਏਕਮ ਨੂੰ ਸਾਈਕਲ ਚਲਾਉਂਦੇ ਦੇਖਿਆ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News