ਗਿੱਪੀ ਗਰੇਵਾਲ ਨੇ ਬੇਟੇ ਗੁਰਬਾਜ਼ ਦੇ ਪਹਿਲੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

11/12/2020 1:54:06 PM

ਜਲੰਧਰ (ਬਿਊਰੋ)– ਗਿੱਪੀ ਗਰੇਵਾਲ ਦੇ ਬੇਟੇ ਏਕਮ, ਸ਼ਿੰਦਾ ਤੇ ਗੁਰਬਾਜ਼ ਸੋਸ਼ਲ ਮੀਡੀਆ ’ਤੇ ਅਕਸਰ ਛਾਏ ਰਹਿੰਦੇ ਹਨ। ਲਾਕਡਾਊਨ ਦੌਰਾਨ ਗਿੱਪੀ ਵਲੋਂ ਆਪਣੇ ਬੇਟਿਆਂ ਨਾਲ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ, ਜਿਨ੍ਹਾਂ ਨੂੰ ਗਿੱਪੀ ਦੇ ਫੈਨਜ਼ ਵਲੋਂ ਖੂਬ ਪਸੰਦ ਕੀਤਾ ਗਿਆ। ਹਾਲ ਹੀ ’ਚ ਗਿੱਪੀ ਦੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦਾ ਪਹਿਲਾ ਜਨਮਦਿਨ ਸੀ। 3 ਨਵੰਬਰ ਨੂੰ ਗੁਰਬਾਜ਼ ਇਕ ਸਾਲ ਦਾ ਹੋਇਆ ਤੇ ਜਨਮਦਿਨ ਮੌਕੇ ਗਿੱਪੀ ਵਲੋਂ ਇਕ ਕਿਊਟ ਵੀਡੀਓ ਪਤਨੀ ਰਵਨੀਤ ਗਰੇਵਾਲ ਤੇ ਗੁਰਬਾਜ਼ ਗਰੇਵਾਲ ਨਾਲ ਸ਼ੇਅਰ ਕੀਤੀ ਗਈ, ਜੋ ਖੂਬ ਵਾਇਰਲ ਹੋਈ।

 
 
 
 
 
 
 
 
 
 
 
 
 
 

Happy Birthday Gurbaaz 😘😘😘 Love you so much 🙏 #GurbaazGrewal #1stbirthday #gippygrewal #ravneetgrewal #ekomgrewal #shindagrewal @humblekids_

A post shared by Gippy Grewal (@gippygrewal) on Nov 3, 2020 at 12:24am PST

ਹੁਣ ਗਿੱਪੀ ਨੇ ਬਰਥਡੇ ਕੇਕ ਦੇ ਨਾਲ ਗੁਰਬਾਜ਼ ਗਰੇਵਾਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕੁਝ ਹੀ ਮਿੰਟਾਂ ’ਚ ਵਾਇਰਲ ਹੋ ਗਈਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਗਿੱਪੀ ਗਰੇਵਾਲ ਲਿਖਦੇ ਹਨ, ‘#GurbaazGrewal ❤️#cakesmash.’ ਇਨ੍ਹਾਂ ਤਸਵੀਰਾਂ ’ਚ ਗੁਰਬਾਜ਼ ਕੇਕ ਨਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ’ਚ ਗੁਰਬਾਜ਼ ਬੇਹੱਦ ਕਿਊਟ ਲੁੱਕ ’ਚ ਨਜ਼ਰ ਆ ਰਿਹਾ ਹੈ।

 
 
 
 
 
 
 
 
 
 
 
 
 
 

#GurbaazGrewal ❤️#cakesmash

A post shared by Gippy Grewal (@gippygrewal) on Nov 11, 2020 at 11:39pm PST

ਉਥੇ ਗਿੱਪੀ ਗਰੇਵਾਲ ਦੀਅਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਗਿੱਪੀ ‘ਫੱਟੇ ਦਿੰਦੇ ਚੱਕ ਪੰਜਾਬੀ’ ਫ਼ਿਲਮ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਯੂ. ਕੇ. ’ਚ ਕਰ ਰਹੇ ਹਨ। ਗਿੱਪੀ ਗਰੇਵਾਲ ਨਾਲ ਇਸ ਫ਼ਿਲਮ ’ਚ ਨੀਰੂ ਬਾਜਵਾ ਨਜ਼ਰ ਆਉਣ ਵਾਲੀ ਹੈ। ਨਾਲ ਹੀ ਪਾਕਿਸਤਾਨ ਦੇ ਕਈ ਕਾਮੇਡੀਅਨ ਵੀ ਗਿੱਪੀ ਦੀ ਫ਼ਿਲਮ ’ਚ ਦੇਖਣ ਨੂੰ ਮਿਲਣਗੇ। ਹਾਲ ਹੀ ’ਚ ਗਿੱਪੀ ਵਲੋਂ ਇਸ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਪਾਕਿਸਤਾਨੀ ਕਾਮੇਡੀਅਨ ਨਸੀਮ ਵਿੱਕੀ ਨਜ਼ਰ ਆ ਰਹੇ ਹਨ। ਇਸ ਫ਼ਿਲਮ ’ਚ ਵੀ ਗਿੱਪੀ ਵੱਡੀ ਸਟਾਰਕਾਸਟ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ।


Rahul Singh

Content Editor Rahul Singh