ਪ੍ਰਸਿੱਧ ਰੌਕ ਗਿਟਾਰਿਸਟ ਜੈਫ ਬੇਕ ਦਾ 78 ਸਾਲ ਦੀ ਉਮਰ ''ਚ ਦਿਹਾਂਤ

Thursday, Jan 12, 2023 - 12:41 PM (IST)

ਨਵੀਂ ਦਿੱਲੀ : ਮਹਾਨ ਗਿਟਾਰਿਸਟ ਜੈਫ ਬੇਕ ਸਾਡੇ 'ਚ ਨਹੀਂ ਰਹੇ। ਉਹ 78 ਸਾਲ ਦੀ ਉਮਰ 'ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਜੈਫ ਬੇਕ ਦੀ ਅਧਿਕਾਰਤ ਵੈੱਬਸਾਈਟ ਨੇ ਬੁੱਧਵਾਰ ਨੂੰ ਇਹ ਦੁਖ਼ਦ ਖ਼ਬਰ ਦਿੱਤੀ। ਜੈੱਫ ਬੇਕ, ਜੋ 1960 ਦੇ ਦਹਾਕੇ 'ਚ ਸੁਪਰਗਰੁੱਪ ਦ ਯਾਰਡਬਰਡਜ਼ ਨਾਲ ਰੌਕ ਐਂਡ ਰੋਲ ਸਟਾਰਡਮ ਤੱਕ ਪਹੁੰਚਿਆ, ਸੰਗੀਤ ਪ੍ਰਸ਼ੰਸਕਾਂ 'ਚ ਪ੍ਰਸਿੱਧ ਸੀ।

ਇਹ ਖ਼ਬਰ ਵੀ ਪੜ੍ਹੋ : 'ਨਾਟੂ ਨਾਟੂ' ਬਾਰੇ ਗੱਲ ਕਰਦਿਆਂ ਮੇਰੇ ਗੋਡੇ ਅੱਜ ਵੀ ਕੰਬਦੇ ਹਨ : ਰਾਮ ਚਰਨ

ਦੱਸ ਦਈਏ ਕਿ ਜੈਫ ਬੇਕ ਦੀ ਮੌਤ ਦਾ ਕਾਰਨ ਅਚਾਨਕ ਬੈਕਟੀਰੀਅਲ ਮੈਨਿਨਜਾਈਟਿਸ ਦੱਸਿਆ ਜਾਂਦਾ ਹੈ। ਗਿਟਾਰਿਸਟ ਦੀ ਅਧਿਕਾਰਤ ਵੈੱਬਸਾਈਟ 'ਤੇ ਇੱਕ ਬਿਆਨ 'ਚ ਲਿਖਿਆ ਹੈ, "ਉਸ ਦੇ ਪਰਿਵਾਰ ਦੀ ਤਰਫੋਂ, ਬਹੁਤ ਦੁੱਖ ਨਾਲ ਅਸੀਂ ਜੈਫ ਬੇਕ ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰਦੇ ਹਾਂ। ਬੈਕਟੀਰੀਅਲ ਮੈਨਿਨਜਾਈਟਿਸ ਤੋਂ ਪੀੜਤ ਹੋਣ ਤੋਂ ਬਾਅਦ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : 'RRR' ਨੇ ਰਚਿਆ ਇਤਿਹਾਸ, ਗੋਲਡਨ ਗਲੋਬ 'ਚ 'ਨਾਟੂ ਨਾਟੂ' ਨੂੰ ਮਿਲਿਆ ਬੈਸਟ ਗਾਣੇ ਦਾ ਖਿਤਾਬ

ਬੇਕ ਦੇ ਪਰਿਵਾਰ ਨੇ ਇਸ ਘਟਨਾ 'ਤੇ ਗੋਪਨੀਯਤਾ ਦੀ ਮੰਗ ਕੀਤੀ ਹੈ, ਕਿਉਂਕਿ ਉਹ ਇਸ ਸਮੇਂ ਦੁਖਦਾਈ ਘਟਨਾ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੇਕ ਦੀ ਮੌਤ ਨੇ ਪੂਰੇ ਸੰਗੀਤ ਉਦਯੋਗ 'ਚ ਸੋਗ ਦੀ ਲਹਿਰ ਹੈ। 

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


sunita

Content Editor

Related News