ਸੰਨੀ ਦਿਓਲ ਨਹੀਂ ਗੋਵਿੰਦਾ ਨੂੰ ਮਿਲਿਆ ਸੀ ਤਾਰਾ ਸਿੰਘ ਦਾ ਰੋਲ, ਇਹ ਅਦਾਕਾਰਾ ਸੀ ਸਕੀਨਾ ਲਈ ਪਹਿਲੀ ਪਸੰਦ
Wednesday, Aug 16, 2023 - 02:29 PM (IST)

ਮੁੰਬਈ (ਬਿਊਰੋ)– ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਜੋੜੀ ਨੇ 22 ਸਾਲਾਂ ਬਾਅਦ ‘ਗਦਰ 2’ ਨਾਲ ਵੱਡੇ ਪਰਦੇ ’ਤੇ ਵਾਪਸੀ ਕੀਤੀ ਹੈ। ਦੋਵਾਂ ਨੂੰ ਦਰਸ਼ਕਾਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ।
ਇਸ ਫ਼ਿਲਮ ’ਚ ਸੰਨੀ ਦਿਓਲ ਦਾ ਦਮਦਾਰ ਅੰਦਾਜ਼ ਅੱਜ ਵੀ ਦਰਸ਼ਕਾਂ ਦਾ ਦਿਲ ਖ਼ੁਸ਼ ਕਰ ਰਿਹਾ ਹੈ। ਤਾਰਾ ਸਿੰਘ ਦੇ ਕਿਰਦਾਰ ਨੂੰ ਸੰਨੀ ਨੇ ਇੰਨੇ ਜ਼ਬਰਦਸਤ ਤਰੀਕੇ ਨਾਲ ਨਿਭਾਇਆ ਹੈ ਕਿ ਕਿਸੇ ਹੋਰ ਨੂੰ ਇਸ ’ਚ ਦੇਖਣਾ ਮੁਸ਼ਕਿਲ ਹੈ।
ਹਾਲਾਂਕਿ ਖ਼ਬਰਾਂ ਦੀ ਮੰਨੀਏ ਤਾਂ ਸੰਨੀ ਦਿਓਲ ਤੋਂ ਪਹਿਲਾਂ ‘ਗਦਰ’ ਦੇ ਤਾਰਾ ਸਿੰਘ ਦਾ ਰੋਲ ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਮਿਲਿਆ ਸੀ। ਜੀ ਹਾਂ, ਤੁਸੀਂ ਸਹੀ ਪੜ੍ਹਿਆ। ਰਿਪੋਰਟ ਦੀ ਮੰਨੀਏ ਤਾਂ 2001 ’ਚ ਆਈ ਫ਼ਿਲਮ ‘ਗਦਰ’ ’ਚ ਤਾਰਾ ਸਿੰਘ ਦੇ ਰੋਲ ਲਈ ਗੋਵਿੰਦਾ ਨੂੰ ਚੁਣਿਆ ਗਿਆ ਸੀ। ਹਾਲਾਂਕਿ ਅਜਿਹਾ ਹੋ ਨਹੀਂ ਸਕਿਆ।
ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਲਈ ਤਰਸੇਮ ਜੱਸੜ ਨੇ ਕੀ-ਕੀ ਤਿਆਗਿਆ? ਜਾਣੋ ਵੀਡੀਓ ’ਚ
ਉਥੇ ਤਾਰਾ ਸਿੰਘ ਦੀ ਸਕੀਨਾ ਦਾ ਕਿਰਦਾਰ ਨਿਭਾਉਣ ਲਈ ਕਾਜੋਲ ਨੂੰ ਚੁਣਿਆ ਗਿਆ ਸੀ ਪਰ ਉਨ੍ਹਾਂ ਨਾਲ ਵੀ ਗੱਲ ਨਹੀਂ ਬਣੀ ਤੇ ਇਹ ਰੋਲ ਅਮੀਸ਼ਾ ਪਟੇਲ ਕੋਲ ਚਲਾ ਗਿਆ। ਅਮੀਸ਼ਾ ਪਟੇਲ ਤੇ ਸੰਨੀ ਦਿਓਲ ਦੀ ਜੋੜੀ ਨੇ ਹਿੰਦੀ ਸਿਨੇਮਾ ਦੇ ਇਤਿਹਾਸ ’ਚ ਆਪਣਾ ਨਾਂ ਦਰਜ ਕਰਵਾਇਆ ਸੀ।
ਹੁਣ 22 ਸਾਲਾਂ ਬਾਅਦ ਦੋਵੇਂ ਸਿਲਵਰ ਸਕ੍ਰੀਨ ’ਤੇ ਵਾਪਸ ਆ ਗਏ ਹਨ। ‘ਗਦਰ 2’ ਬਾਕਸ ਆਫਿਸ ’ਤੇ ਖ਼ੂਬ ਗਦਰ ਮਚਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।