‘ਗੋਵਿੰਦਾ ਨਾਮ ਮੇਰਾ’ ਫ਼ਿਲਮ ਦਾ ਮਜ਼ੇਦਾਰ ਟਰੇਲਰ ਰਿਲੀਜ਼, ਪਤਨੀ ਭੂਮੀ ਤੇ ਗਰਲਫਰੈਂਡ ਕਿਆਰਾ ਵਿਚਾਲੇ ਫਸਿਆ ਵਿੱਕੀ ਕੌਸ਼ਲ (ਵੀਡੀਓ)
11/21/2022 10:47:09 AM

ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ‘ਗੋਵਿੰਦਾ ਨਾਮ ਮੇਰਾ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ’ਚ ਵਿੱਕੀ ਕੌਸ਼ਲ, ਭੂਮੀ ਪੇਡਨੇਕਰ ਤੇ ਕਿਆਰਾ ਅਡਵਾਨੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦਾ ਟਰੇਲਰ ਬੇਹੱਦ ਮਜ਼ੇਦਾਰ ਹੈ।
ਇਹ ਖ਼ਬਰ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰੀ 24 ਸਾਲਾ ਅਦਾਕਾਰਾ, ਇਹ ਬੀਮਾਰੀ ਬਣੀ ਮੌਤ ਦਾ ਕਾਰਨ
ਟਰੇਲਰ ਦੇਖ ਕੇ ਪਤਾ ਲੱਗਦਾ ਹੈ ਕਿ ਵਿੱਕੀ ਕੌਸ਼ਲ ਤੇ ਭੂਮੀ ਪੇਡਨੇਕਰ ਪਤੀ-ਪਤਨੀ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਭੂਮੀ ਦਾ ਕੋਈ ਬੁਆਏਫਰੈਂਡ ਹੈ ਤੇ ਵਿੱਕੀ ਕੌਸ਼ਲ ਦੀ ਵੀ ਇਕ ਗਰਲਫਰੈਂਡ ਹੈ, ਜਿਸ ਨੂੰ ਕਿਆਰਾ ਅਡਵਾਨੀ ਨਿਭਾਅ ਰਹੀ ਹੈ।
ਟਰੇਲਰ ਜਿਥੇ ਕਾਮੇਡੀ ਦੀ ਡੋਜ਼ ਦੇ ਰਿਹਾ ਹੈ, ਉਥੇ ਇਕ ਮਰਡਰ ਮਿਸਟਰੀ ਵੱਲ ਵੀ ਇਸ਼ਾਰਾ ਕਰ ਰਿਹਾ ਹੈ। ਇਸ ਸਭ ਵਿਚਾਲੇ ਕਿਵੇਂ ਕਾਮੇਡੀ ਦੇ ਤੜਕੇ ਨਾਲ ਇਹ ਮਰਡਰ ਮਿਸਟਰੀ ਸੁਲਝਦੀ ਹੈ, ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ।
ਦੱਸ ਦੇਈਏ ਕਿ ‘ਗੋਵਿੰਦਾ ਨਾਮ ਮੇਰਾ’ ਫ਼ਿਲਮ ’ਚ ਵਿੱਕੀ, ਭੂਮੀ ਤੇ ਕਿਆਰਾ ਤੋਂ ਇਲਾਵਾ ਹੋਰ ਵੀ ਟੈਲੇਂਟਿਡ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਨੂੰ ਸ਼ਸ਼ਾਂਕ ਖੇਤਾਨ ਨੇ ਡਾਇਰੈਕਟ ਕੀਤਾ ਹੈ, ਜੋ ਪਹਿਲਾਂ ‘ਬਦਰੀਨਾਥ ਕੀ ਦੁਲਹਨੀਆ’, ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਤੇ ‘ਗੁੱਡ ਨਿਊਜ਼’ ਵਰਗੀਆਂ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ।
ਫ਼ਿਲਮ ਸਿਨੇਮਾਘਰਾਂ ਦੀ ਬਜਾਏ 16 ਦਸੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਸਿੱਧਾ ਸਟ੍ਰੀਮ ਹੋਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।