ਲੁਧਿਆਣਾ ''ਚ ਕਰਵਾ ਚੌਥ ''ਤੇ ਔਰਤਾਂ ਲਈ ਖੁਸ਼ਖਬਰੀ! ਸਤਿੰਦਰ ਸਰਤਾਜ ਲਾਉਣਗੇ ਰੌਣਕਾਂ

Wednesday, Nov 01, 2023 - 12:33 PM (IST)

ਲੁਧਿਆਣਾ ''ਚ ਕਰਵਾ ਚੌਥ ''ਤੇ ਔਰਤਾਂ ਲਈ ਖੁਸ਼ਖਬਰੀ! ਸਤਿੰਦਰ ਸਰਤਾਜ ਲਾਉਣਗੇ ਰੌਣਕਾਂ

ਜਲੰਧਰ (ਬਿਊਰੋ) : ਅੱਜ ਦੁਨੀਆ ਭਰ 'ਚ ਕਰਵਾ ਚੌਥ ਦੇ ਵਰਤ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਔਰਤਾਂ ਲਈ ਖੁਸ਼ਖਬਰੀ ਹੈ। ਦੱਸ ਦਈਏ ਕਿ ਪੀ. ਏ. ਯੂ. ਦੇ ਮੇਲੇ 'ਚ ਕਰਵਾ ਚੌਥ ਮੌਕੇ ਔਰਤਾਂ ਦੀ ਐਂਟਰੀ ਬਿਲਕੁਲ ਮੁਫ਼ਤ ਹੈ। ਮੇਲੇ ਦੀ ਰੌਣਕ ਹੋਰ ਵਧਾਉਣ ਲਈ ਅੱਜ ਪ੍ਰਸਿੱਧ ਸੂਫੀ ਗਾਇਕ ਸਤਿੰਦਰ ਸਰਤਾਜ 'ਮੇਲਾ ਮੈਦਾਨ' 'ਚ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਅੱਜ ਸ਼ਾਮ ਕਰੀਬ 6.30 ਵਜੇ ਸਤਿੰਦਰ ਸਰਤਾਜ ਆਪਣੀ ਪੇਸ਼ਕਾਰੀ ਦੇਣਗੇ। ਇਹ ਮੇਲਾ 27 ਅਕਤੂਬਰ ਤੋਂ ਸ਼ੁਰੂ ਹੋਇਆ ਹੈ, ਜੋ ਕਿ 10 ਦਿਨਾਂ ਤੱਕ ਚੱਲੇਗਾ। 

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਸੰਜੇ ਦੱਤ ਸਣੇ ਬੁਰੇ ਫਸੇ 40 ਕਲਾਕਾਰ, FIR ਦਰਜ, ਜਾਣੋ ਪੂਰਾ ਮਾਮਲਾ

ਦੱਸਣਯੋਗ ਹੈ ਕਿ ਲੁਧਿਆਣਾ 'ਚ ਤੀਜੀ ਵਾਰ ਲੱਗੇ ਇਸ ਮੇਲੇ ਪ੍ਰਤੀ ਲੁਧਿਆਣਵੀ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਮੇਲੇ 'ਚ ਰੌਣਕਾਂ ਲਾਈਆਂ ਸਨ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


 


author

sunita

Content Editor

Related News