ਕਪਿਲ ਸ਼ਰਮਾ ਨੇ ਫੈਨਜ਼ ਨੂੰ ਦਿੱਤੀ ਵੱਡੀ ਖ਼ੁਸ਼ਖਬਰੀ, ਪੋਸਟ ਪੜ੍ਹ ਲੋਕਾਂ ਦੇ ਚਿਹਰੇ ''ਤੇ ਆਇਆ ਨੂਰ
Monday, Feb 27, 2023 - 04:37 PM (IST)
ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇਸ਼ ਦੇ ਸਭ ਤੋਂ ਪਸੰਦੀਦਾ ਕਾਮੇਡੀਅਨਾਂ 'ਚੋਂ ਇਕ ਹਨ। ਕਪਿਲ ਸ਼ਰਮਾ ਨੇ ਆਪਣੇ ਟੈਲੇਂਟ ਦੇ ਦਮ 'ਤੇ ਕਾਮੇਡੀ ਦੀ ਦੁਨੀਆ ਖ਼ਾਸ ਰੁਤਬਾ ਹਾਸਲ ਕੀਤਾ ਹੈ। ਫਿਲਹਾਲ ਇਨੀਂ ਦਿਨੀਂ ਕਪਿਲ ਸ਼ਰਮਾ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਹੋਸਟ ਕਰ ਰਹੇ ਹਨ। ਜਿੱਥੇ ਉਹ ਟੀਵੀ 'ਤੇ ਆਪਣੀ ਮਜ਼ਾਕੀਆ ਕਾਮੇਡੀ ਨਾਲ ਲੋਕਾਂ ਨੂੰ ਹਸਾ ਰਹੇ ਹਨ।
ਕਾਮੇਡੀ 'ਚ ਕਪਿਲ ਸ਼ਰਮਾ ਦਾ ਕੋਈ ਤੋੜ ਨਹੀਂ ਹੈ ਪਰ ਹੁਣ ਉਹ ਐਕਟਿੰਗ 'ਚ ਵੀ ਦਿੱਗਜਾਂ ਨੂੰ ਫੇਲ੍ਹ ਕਰਨ ਦੀ ਦੌੜ 'ਚ ਆ ਗਏ ਹਨ। ਜੀ ਹਾਂ, ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਜਵਿਗਾਟੋ' ਨੂੰ ਲੈ ਕੇ ਚਰਚਾ 'ਚ ਹਨ।
Meet Manas ⭐️
— Kapil Sharma (@KapilSharmaK9) February 27, 2023
Trailer Out On 1st March!#ZwigatoOn17thMarch@applausesocial @nanditadas @nairsameer @deepaksegal@shahanagoswami 😇🙏 pic.twitter.com/qijKRc2IGW
ਦੱਸ ਦਈਏ ਕਿ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਆਉਣ ਵਾਲੀ ਫ਼ਿਲਮ 'ਜਵਿਗਾਟੋ' ਨੂੰ ਲੈ ਕੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨਾਲ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਫ਼ਿਲਮ ਦਾ ਟਰੇਲਰ ਕਦੋਂ ਫੈਨਜ਼ ਨੂੰ ਵੇਖਣ ਨੂੰ ਮਿਲੇਗਾ। ਕਪਿਲ ਸ਼ਰਮਾ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਹੈ, ''ਮਾਨਸ ਨੂੰ ਮਿਲੋ। ਟਰੇਲਰ 1 ਮਾਰਚ ਨੂੰ ਰਿਲੀਜ਼ ਹੋਵੇਗਾ।"
ਨੰਦਿਤਾ ਦਾਸ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਜਵਿਗਾਟੋ' 'ਚ ਕਪਿਲ ਸ਼ਰਮਾ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ। ਇਸ ਫ਼ਿਲਮ 'ਚ ਉਹ ਫੂਡ ਡਿਲੀਵਰੀ ਮੈਨ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ 'ਚ ਅਦਾਕਾਰਾ ਸ਼ਹਾਨਾ ਗੋਸਵਾਮੀ ਕਪਿਲ ਦੀ ਪਤਨੀ ਪ੍ਰਤਿਮਾ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਉਸ ਦੇ ਪਤੀ ਦੀ ਸਭ ਤੋਂ ਵੱਡੀ ਸਪੋਰਟ ਸਿਸਟਮ ਹੈ। ਇਹ ਫ਼ਿਲਮ 17 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।