ਸੋਨਾ ਸਮੱਗਲਿੰਗ ਦਾ ਮਾਮਲਾ : ਅਦਾਕਾਰਾ ਰਾਨਿਆ ਰਾਓ 14 ਦਿਨਾਂ ਦੀ ਨਿਆਇਕ ਹਿਰਾਸਤ ’ਚ

Tuesday, Mar 11, 2025 - 09:55 AM (IST)

ਸੋਨਾ ਸਮੱਗਲਿੰਗ ਦਾ ਮਾਮਲਾ : ਅਦਾਕਾਰਾ ਰਾਨਿਆ ਰਾਓ 14 ਦਿਨਾਂ ਦੀ ਨਿਆਇਕ ਹਿਰਾਸਤ ’ਚ

ਬੈਂਗਲੁਰੂ (ਭਾਸ਼ਾ)- ਸੋਨਾ ਸਮੱਗਲਿੰਗ ਮਾਮਲੇ ’ਚ ਗ੍ਰਿਫਤਾਰ ਕੰਨੜ ਅਦਾਕਾਰਾ ਹਰਸ਼ਵਰਧਿਨੀ ਰਾਨਿਆ ਉਰਫ ਰਾਨਿਆ ਰਾਓ ਨੂੰ ਸੋਮਵਾਰ ਨੂੰ ਆਰਥਿਕ ਅਪਰਾਧਾਂ ਦੀ ਇਕ ਵਿਸ਼ੇਸ਼ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਅਦਾਕਾਰਾ ਪੁੱਛਗਿੱਛ ਲਈ 3 ਦਿਨਾਂ ਤੱਕ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੀ ਹਿਰਾਸਤ ’ਚ ਸੀ।

ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੀ ਭਾਵੁਕ ਪੋਸਟ, ਕਿਹਾ- ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੀਤੀ ਕੋਸ਼ਿਸ਼

ਡੀ. ਆਰ. ਆਈ. ਅਧਿਕਾਰੀਆਂ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਉਹ ਰੋ ਪਈ। ਡੀ. ਆਰ. ਆਈ. ਨੇ ਕਿਹਾ ਕਿ ਉਸ ਨੇ ਇਥੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਰਾਨਿਆ ਰਾਓ ਤੋਂ 12.56 ਕਰੋਡ਼ ਰੁਪਏ ਮੁੱਲ ਦੇ ਸੋਨੇ ਦੇ ਬਿਸਕੁਟ ਜ਼ਬਤ ਕੀਤੇ। ਰਾਓ ਭਾਰਤੀ ਪੁਲਸ ਸੇਵਾ ਦੇ ਉੱਚ ਅਧਿਕਾਰੀ ਰਾਮਚੰਦਰ ਰਾਓ ਦੀ ਮਤ੍ਰੇਈ ਧੀ ਹੈ।

ਇਹ ਵੀ ਪੜ੍ਹੋ: ਨਗਰ ਨਿਗਮ ਦਾ ਵੱਡਾ ਐਕਸ਼ਨ, ਹਨੀ ਸਿੰਘ ਦੇ ਕੰਸਰਟ ਦਾ 1 ਕਰੋੜ ਦਾ ਸਾਮਾਨ ਜ਼ਬਤ, ਜਾਣੋ ਕੀ ਹੈ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News