ਫ਼ਿਲਮ ‘ਗੋਡੇ ਗੋਡੇ ਚਾਅ’ ਦੇ ਗੀਤ ‘ਨਜ਼ਾਰੇ’ ਨੂੰ ਮਿਲਿਆ ਭਰਵਾਂ ਹੁੰਗਾਰਾ

05/17/2023 11:05:49 AM

ਚੰਡੀਗੜ੍ਹ (ਬਿਊਰੋ) – ਪੰਜਾਬ ’ਚ ਵਿਆਹ ਕਿਸੇ ਮੌਜ-ਮਸਤੀ ਨਾਲ ਭਰੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ। ‘ਸਖੀਏ ਸਹੇਲੀਏ’, ‘ਅੱਲ੍ਹੜਾਂ ਦੇ’ ਵਰਗੇ ਬਹੁਤ ਹੀ ਪਿਆਰੇ ਟਰੈਕਸ ਰਿਲੀਜ਼ ਕਰਨ ਤੋਂ ਬਾਅਦ ਜ਼ੀ ਸਟੂਡੀਓਜ਼ ਤੇ ਵੀ. ਐੱਚ. ਐਂਟਰਟੇਨਮੈਂਟ ਦੇ ਨਿਰਮਾਤਾਵਾਂ ਨੇ ਹੁਣ ‘ਨਜ਼ਾਰੇ’ ਸਿਰਲੇਖ ਹੇਠ ਫ਼ਿਲਮ ‘ਗੋਡੇ ਗੋਡੇ ਚਾਅ’ ਦਾ ਤੀਜਾ ਟਰੈਕ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਇਹ ਗੀਤ ਲਾਜ਼ਮੀ ਤੌਰ ’ਤੇ ਪੰਜਾਬੀ ਮਰਦਾਂ ਵਲੋਂ ਆਏ ਦਿਨ ਮਾਣਦੇ ਵਿਆਹ ਦੇ ਕ੍ਰੇਜ਼ ਨੂੰ ਦਰਸਾਉਂਦਾ ਹੈ, ਜਦਕਿ ਇਹ ਗੀਤ ਹਵਾ ’ਚ ਚੱਲੀਆਂ ਬੰਦੂਕਾਂ ਦੀਆਂ ਗੋਲੀਆਂ, ਪਾਗਲਪਨ ਵਾਲੇ ਡਾਂਸ ਸਟੈੱਪਸ ਤੇ ਨੋਟਾਂ ਦੇ ਉੱਡਣ ਨਾਲ ਪੁਰਾਣੇ ਸਮੇਂ ਦਾ ਸੁਹਜ ਲਿਆਉਂਦਾ ਹੈ। ਇਸ ਗੀਤ ਨੂੰ ਕੁਲਵਿੰਦਰ ਬਿੱਲਾ ਵਲੋਂ ਆਵਾਜ਼ ਦਿੱਤੀ ਗਈ ਹੈ, ਕਪਤਾਨ ਨੇ ਗੀਤ ਲਿਖਿਆ ਹੈ ਤੇ ਸੰਗੀਤ ਐੱਨ. ਵੀ. ਨੇ ਦਿੱਤਾ ਹੈ।

ਫ਼ਿਲਮ ‘ਗੋਡੇ ਗੋਡੇ ਚਾਅ’ ’ਚ ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰਖੀਆ, ਗੁਰਜੈਜ਼, ਸਰਦਾਰ ਸੋਹੀ, ਨਿਰਮਲ ਰਿਸ਼ੀ ਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ’ਚ ਹਨ। ‘ਗੋਡੇ ਗੋਡੇ ਚਾਅ’ ਪੰਜਾਬ ’ਚ ਪੁਰਾਣੇ ਸਮਿਆਂ ’ਚ ਪ੍ਰਚਲਿਤ ਸਮਾਜ ਦੀਆਂ ਪਿਤਰੀ ਪ੍ਰਥਾਵਾਂ ਨੂੰ ਚੁਣੌਤੀ ਦੇਣ ਵਾਲੀਆਂ ਔਰਤਾਂ ਦੇ ਦੁਆਲੇ ਘੁੰਮਦੀ ਹੈ। ਗਰਮੀਆਂ ਦੀਆਂ ਛੁੱਟੀਆਂ ਦਾ ਮਨੋਰੰਜਨ 26 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News