ਇਹ ਦੀਵਾਲੀ ‘ਗੋਡੇ ਗੋਡੇ ਚਾਅ 2’ ਵਾਲੀ, 22 ਅਕਤੂਬਰ ਨੂੰ ਲੱਗਣਗੀਆਂ ਸਿਨੇਮਾਘਰਾਂ ’ਚ ਰੌਣਕਾਂ
Wednesday, Sep 24, 2025 - 12:33 PM (IST)

ਜਲੰਧਰ (ਬਿਊਰੋ)– ਨੈਸ਼ਨਲ ਐਵਾਰਡ ਜਿੱਤਣ ਵਾਲੀ ਫ਼ਿਲਮ ‘ਗੋਡੇ ਗੋਡੇ ਚਾਅ’ ਦਾ ਭਾਗ ਦੂਜਾ ਹੁਣ ਜਲਦ ਹੀ ਸਿਨੇਮਾਘਰਾਂ ’ਚ ਦਸਤਕ ਦੇਣ ਵਾਲਾ ਹੈ। ਜੀ ਹਾਂ, ‘ਗੋਡੇ ਗੋਡੇ ਚਾਅ 2’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਇਸ ਸਾਲ ਦੀਵਾਲੀ ਮੌਕੇ ਦੁਨੀਆ ਭਰ ’ਚ 22 ਅਕਤੂਬਰ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: ਕਰਨ ਔਜਲਾ ਨੂੰ ਲੈ ਕੇ ਬੋਲੇ ਮਨਕੀਰਤ ਔਲਖ, ਆਖੀ ਵੱਡੀ ਗੱਲ
ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਇਕ ਕੈਪਸ਼ਨ ਲਿਖੀ ਗਈ ਹੈ, ਜਿਸ ’ਚ ਲਿਖਿਆ ਹੈ ‘ਇਹ ਦੀਵਾਲੀ ਗੋਡੇ ਗੋਡੇ ਚਾਅ 2 ਵਾਲੀ’। ਫ਼ਿਲਮ ’ਚ ਐਮੀ ਵਿਰਕ, ਤਾਨੀਆ, ਗਿਤਾਜ ਬਿੰਦਰਖੀਆ, ਗੁਰਜੈਜ਼, ਨਿਕੀਤ ਢਿੱਲੋਂ, ਸਰਦਾਰ ਸੋਹੀ ਤੇ ਨਿਰਮਲ ਰਿਸ਼ੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ।
ਫ਼ਿਲਮ ਨੂੰ ਨੈਸ਼ਨਲ ਐਵਾਰਡ ਜੇਤੂ ਜੋੜੀ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਵਿਜੇ ਕੁਮਾਰ ਅਰੋੜਾ ਵਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ ਉਮੇਸ਼ ਕੇ. ਬਾਂਸਲ ਤੇ ਵਰੁਣ ਅਰੋੜਾ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜਿਸ ਨੂੰ ਅੰਸ਼ੂ ਕਪੂਰ ਨੇ ਕੋ-ਪ੍ਰੋਡਿਊਸ ਕੀਤਾ ਹੈ। ਫ਼ਿਲਮ ਜ਼ੀ ਸਟੂਡੀਓਜ਼ ਤੇ ਵੀ. ਐੱਚ. ਐਂਟਰਟੇਨਮੈਂਟ ਦੀ ਸਾਂਝੀ ਪੇਸ਼ਕਸ਼ ਹੈ।
ਇਹ ਵੀ ਪੜ੍ਹੋ: ਅੱਜ ED ਦੇ ਸਾਹਮਣੇ ਪੇਸ਼ ਹੋਣਗੇ ਅਦਾਕਾਰ ਸੋਨੂੰ ਸੂਦ
ਦੱਸ ਦੇਈਏ ਕਿ ਫ਼ਿਲਮ ‘ਗੋਡੇ ਗੋਡੇ ਚਾਅ’ ਸਾਲ 2023 ’ਚ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਫ਼ਿਲਮ ਕਮਾਈ ਦੇ ਮਾਮਲੇ ’ਚ ਵੀ ਵਧੀਆ ਬਾਕਸ ਆਫਿਸ ਕਲੈਕਸ਼ਨ ਕਰਨ ’ਚ ਸਫ਼ਲ ਰਹੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ‘ਗੋਡੇ ਗੋਡੇ ਚਾਅ 2’ ਦੀਵਾਲੀ ’ਤੇ ਦਰਸ਼ਕਾਂ ਦਾ ਕਿੰਨਾ ਮਨੋਰੰਜਨ ਕਰਨ ਵਾਲੀ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਨੇ ਵੱਢ ਲਈਆਂ ਆਪਣੀਆਂ ਨਸਾਂ, ਮਸਾਂ ਬਚੀ ਜਾਨ, ਤਸਵੀਰਾਂ ਆਈਆਂ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8