ਫ਼ਿਲਮ ''ਗੌਡਫਾਦਰ'' ਦਾ ਟਰੇਲਰ ਰਿਲੀਜ਼, ਸਲਮਾਨ ਖ਼ਾਨ ਤੇ ਮੈਗਾਸਟਾਰ ਚਿਰੰਜੀਵੀ ਦਾ ਦਮਦਾਰ ਅੰਦਾਜ਼ (ਵੀਡੀਓ)

10/02/2022 12:51:35 PM

ਮੁੰਬਈ (ਬਿਊਰੋ) - ਮੈਗਾਸਟਾਰ ਚਿਰੰਜੀਵੀ ਤੇ ਸੁਪਰਸਟਾਰ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਗੌਡਫਾਦਰ' ਦੇ ਹਿੰਦੀ ਟਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਅਜਿਹੇ 'ਚ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਹਾਲ ਹੀ 'ਚ ਫ਼ਿਲਮ ਦਾ ਹਿੰਦੀ ਟਰੇਲਰ ਮੁੰਬਈ 'ਚ ਪ੍ਰਸ਼ੰਸਕਾਂ ਵਿਚਾਲੇ ਰਿਲੀਜ਼ ਹੋਇਆ ਹੈ। ਨਿਰਦੇਸ਼ਕ ਮੋਹਨ ਰਾਜਾ ਨੇ ਦੋ ਸ਼ਾਨਦਾਰ ਅਦਾਕਾਰਾਂ ਨਾਲ ਪਰਦੇ 'ਤੇ ਜਾਦੂ ਲਿਆਂਦਾ ਹੈ।

ਚਿਰੰਜੀਵੀ ਨੇ ਕਿਹਾ, ''ਮੈਂ ਚਾਹੁੰਦਾ ਹਾਂ ਕਿ ਸਿਨੇਮਾ ਨੂੰ ਬਾਲੀਵੁੱਡ ਜਾਂ ਟਾਲੀਵੁੱਡ ਦੇ ਅੰਦਰ ਬਿਨਾਂ ਕਿਸੇ ਅਲੱਗ-ਥਲੱਗ ਦੇ ਦੁਨੀਆ ਭਰ 'ਚ ਭਾਰਤੀ ਸਿਨੇਮਾ ਵਜੋਂ ਜਾਣਿਆ ਜਾਵੇ।''

ਸੁਪਰਸਟਾਰ ਸਲਮਾਨ ਖ਼ਾਨ ਨੇ ਕਿਹਾ, ''ਜਦੋਂ  ਚਿਰਨ ਗੁਰੂ ਨੇ ਮੈਨੂੰ ਬੁਲਾਇਆ ਤਾਂ ਉਨ੍ਹਾਂ ਨੇ ਮੈਨੂੰ ਇਕ ਛੋਟਾ ਜਿਹਾ ਕਿਰਦਾਰ ਕਰਨ ਦਾ ਸੁਝਾਅ ਦਿੱਤਾ, ਫਿਰ ਮੈਂ ਕਿਹਾ ਚਿਰਨ ਭਾਵੇਂ ਤੁਸੀਂ ਮੈਨੂੰ ਆਪਣੇ ਪਿੱਛੇ ਖੜ੍ਹਾ ਕਰ ਰਹੇ ਹੋ, ਮੈਂ ਠੀਕ ਹਾਂ। ਇਹ ਭਾਰਤੀ ਸਿਨੇਮਾ ਲਈ ਸਾਡੇ ਦੋਵਾਂ ਦੇ ਪਿਆਰ ਦਾ ਸਵਾਲ ਹੈ।''
 


sunita

Content Editor

Related News