BDay SPL:ਗਲੈਮਰਸ ਲੁੱਕ, 1 ਐਪੀਸੋਡ ਦੇ ਵਸੂਲਦੀ ਹੈ ਲੱਖਾਂ ਰੁਪਏ, ਆਓ ਜਾਣਦੇ ਹਾਂ ਕੌਣ ਹੈ ਅਦਾਕਾਰਾ

Tuesday, Sep 17, 2024 - 10:31 AM (IST)

BDay SPL:ਗਲੈਮਰਸ ਲੁੱਕ, 1 ਐਪੀਸੋਡ ਦੇ ਵਸੂਲਦੀ ਹੈ ਲੱਖਾਂ ਰੁਪਏ, ਆਓ ਜਾਣਦੇ ਹਾਂ ਕੌਣ ਹੈ ਅਦਾਕਾਰਾ

ਮੁੰਬਈ- ਇੱਕ ਟੀਵੀ ਅਦਾਕਾਰਾ ਜੋ ਆਪਣੇ ਡੈਬਿਊ ਨਾਲ ਘਰ-ਘਰ 'ਚ ਨਾਮ ਬਣ ਗਈ। ਉਹ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਉਸ ਨੇ ਪਿਛਲੇ 14 ਸਾਲਾਂ 'ਚ ਇੰਡਸਟਰੀ 'ਤੇ ਆਪਣੀ ਛਾਪ ਛੱਡੀ ਹੈ। ਉਸ ਨੇ ਇੱਕ ਵਾਰ ਫਿਰ 'ਝਲਕ ਦਿਖਲਾ ਜਾ' 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ। ਅਸੀਂ ਗੱਲ ਕਰ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਅਦਾਕਾਰਾ ਨੀਆ ਸ਼ਰਮਾ ਦੀ, ਜਿਸ ਨੇ ਟੀਵੀ ਸ਼ੋਅ 'ਏਕ ਹਜਾਰਾਂ ਮੈਂ ਮੇਰੀ ਬੇਹਨਾ ਹੈ' 'ਚ ਮਾਨਵੀ ਦਾ ਕਿਰਦਾਰ ਨਿਭਾਇਆ ਸੀ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ...

PunjabKesari

ਨੀਆ ਸ਼ਰਮਾ ਦਾ ਜਨਮ 17 ਸਤੰਬਰ 1990 ਨੂੰ ਦਿੱਲੀ 'ਚ ਹੋਇਆ ਸੀ। ਨੀਆ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2010 'ਚ ਸੀਰੀਅਲ 'ਕਾਲੀ-ਏਕ ਅਗਨੀਪਰੀਕਸ਼ਾ' ਨਾਲ ਕੀਤੀ ਸੀ। ਇਸ ਤੋਂ ਬਾਅਦ ਨੀਆ ਨੂੰ 'ਏਕ ਹਜ਼ਾਰਾਂ ਮੈਂ ਮੇਰੀ ਬੇਹਨਾ ਹੈ' 'ਚ ਮਾਨਵੀ ਦੀ ਭੂਮਿਕਾ 'ਚ ਦੇਖਿਆ ਗਿਆ। ਇਸ ਸੀਰੀਅਲ 'ਚ ਨੀਆ ਨੇ ਗੰਜੇਪਨ ਦਾ ਲੁੱਕ ਵੀ ਲਿਆ ਸੀ। ਇਸ ਦੇ ਲਈ ਨੀਆ ਦੀ ਕਾਫੀ ਤਾਰੀਫ ਹੋਈ ਸੀ।

PunjabKesari

ਲੋਕ ਨੀਆ ਨੂੰ ਸਿਰਫ਼ ਇੱਕ ਸਧਾਰਨ ਟੀਵੀ ਨੂੰਹ ਦੀ ਤਸਵੀਰ 'ਚ ਜਾਣਦੇ ਸਨ ਪਰ 2016 'ਚ ਹੋਏ ਜ਼ੀ ਗੋਲਡ ਐਵਾਰਡਸ 'ਚ ਨੀਆ ਸ਼ਰਮਾ ਇੰਨੀ ਹੌਟ ਲੁੱਕ 'ਚ ਪਹੁੰਚੀ ਕਿ ਹਰ ਕੋਈ ਦੰਗ ਰਹਿ ਗਿਆ। ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਨੀਆ ਇਸ ਤਰ੍ਹਾਂ ਦੇ ਲੁੱਕ 'ਚ ਨਜ਼ਰ ਆ ਸਕਦੀ ਹੈ। ਨੀਆ ਸ਼ਰਮਾ ਦੇ ਕਰੀਅਰ 'ਚ ਵੱਡਾ ਮੋੜ ਉਦੋਂ ਆਇਆ ਜਦੋਂ ਉਸ ਨੂੰ ਏਸ਼ੀਆ ਦੀਆਂ ਸਭ ਤੋਂ ਮਨਭਾਉਂਦੀਆਂ ਔਰਤਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ।

PunjabKesari

ਨੀਆ ਸ਼ਰਮਾ 2024 'ਚ ਕਲਰਜ਼ ਦਾ ਸ਼ੋਅ 'ਸੁਹਾਗਨ ਚੁੜੈਲ' ਕਰ ਰਹੀ ਹੈ। ਇਸ ਤੋਂ ਇਲਾਵਾ ਜੀਓ ਸਿਨੇਮਾ 'ਤੇ ਉਨ੍ਹਾਂ ਦਾ ਸ਼ੋਅ 'ਲਾਫਟਰ ਸ਼ੈੱਫ' ਆਉਂਦਾ ਹੈ, ਜਿਸ 'ਚ ਉਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਹਨ। ਨੀਆ ਦੀ ਨੈੱਟ ਵਰਥ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਨੀਆ ਸ਼ਰਮਾ ਕਰੀਬ 59 ਕਰੋੜ ਰੁਪਏ ਦੀ ਮਾਲਕਣ ਹੈ।

PunjabKesari

ਨੀਆ ਟੀਵੀ ਸ਼ੋਅਜ਼ ਤੋਂ ਹਰ ਮਹੀਨੇ ਕਰੀਬ 30 ਲੱਖ ਰੁਪਏ ਕਮਾਉਂਦੀ ਹੈ। ਇਸ ਤੋਂ ਇਲਾਵਾ, ਉਹ ਬ੍ਰਾਂਡ ਐਂਡੋਰਸਮੈਂਟਸ, ਸੰਗੀਤ ਵੀਡੀਓਜ਼, ਟੀਵੀ ਵਿਗਿਆਪਨਾਂ ਤੋਂ ਵੀ ਲੱਖਾਂ ਦੀ ਕਮਾਈ ਕਰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News