ਭੈਣਾਂ ਦਾ ਭਰਾ ਲਈ ਪਿਆਰ! ਸਿੱਧੂ ਮੂਸੇਵਾਲੇ ਦੇ ਬੁੱਤ ਦੇ ਗੁੱਟ 'ਤੇ ਰੱਖੜੀ ਬੰਨ ਰਹੀਆਂ ਨੇ ਕੁੜੀਆਂ

Thursday, Aug 04, 2022 - 04:06 PM (IST)

ਮਾਨਸਾ- ਭੈਣ-ਭਰਾ ਦੇ ਪਾਕ-ਪਵਿੱਤਰ ਰਿਸ਼ਤੇ ਦੀ ਤਰਜਮਾਨੀ ਕਰਦਾ ਰੱਖੜੀ ਦਾ ਤਿਉਹਾਰ ਆਉਣ ’ਚ ਬੇਸ਼ੱਕ ਅਜੇ ਕੁੱਝ ਦਿਨ ਬਾਕੀ ਹਨ ਪਰ ਹਮੇਸ਼ਾ ਆਪਣੇ ਭਰਾਵਾਂ ਦਾ ਭਲਾ ਚਾਹੁਣ ਵਾਲੀਆਂ ਭੈਣਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਯਾਦਗਾਰ ਤੇ ਪਹੁੰਚ ਕੇ ਉਨ੍ਹਾਂ ਦੇ ਬੁੱਤ ਦੇ ਗੁੱਟ ਤੇ ਨਮ ਅੱਖਾਂ ਨਾਲ ਰੱਖੜੀਆਂ ਬੰਨ ਰਹੀਆਂ ਹਨ। ਰੱਖੜੀ ਬੰਨ੍ਹਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਔਰਤਾਂ ਨੇ ਕਿਹਾ ਕਿ ਸਿੱਧੂ ਵਰਗਾ ਪੁੱਤ ਹਰੇਕ ਮਾਂ ਨੂੰ ਅਤੇ ਭਰਾ ਹਰ ਭੈਣ ਨੂੰ ਮਿਲੇ। 

ਇਹ ਵੀ ਪੜ੍ਹੋ : ਟਾਈਗਰ ਸ਼ਰਾਫ ਦੀ ਵੀਡੀਓ ਹੋਈ ਵਾਇਰਲ, ਦੌੜ ਜਿੱਤਣ ਦਾ ਜਨੂੰਨ ਅਦਾਕਾਰ ਦੇ ਚਿਹਰੇ ’ਤੇ ਆਇਆ ਨਜ਼ਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਦੋ ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਹਨ, ਪਰ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਲੋਕਾਂ ਦੇ ਦਿਲਾਂ ’ਚ ਪਿਆਰ ਦੀ ਭਾਵਨਾ ਘੱਟ ਨਹੀਂ ਹੋਈ ਹੈ। ਲੋਕ ਜਿੱਥੇ ਸਿੱਧੂ ਮੂਸੇਵਾਲਾ ਦੀ ਯਾਦਗਾਰ ’ਤੇ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ। ਉੱਥੇ ਯਾਦਗਾਰ ’ਤੇ ਪਹੁੰਚਣ ਵਾਲੀਆਂ ਕੁੜੀਆਂ ਰੱਖੜੀ ਦੇ ਤਿਉਹਾਰ ਦੀ ਆਮਦ ਤੋਂ ਪਹਿਲਾਂ ਹੀ ਨਮ ਅੱਖਾਂ ਨਾਲ ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰੱਖੜੀਆਂ ਸਜਾ ਵਿਛੁੜ ਚੁੱਕੇ ਭਰਾ ਨਾਲ ਰਿਸ਼ਤੇ ਨੂੰ ਮਜ਼ਬੂਤ ਕਰ ਰਹੀਆਂ ਹਨ। 

ਇਹ ਵੀ ਪੜ੍ਹੋ : ਬਾਲੀਵੁੱਡ ਅਤੇ ਸਾਊਥ ਫ਼ਿਲਮਾਂ ਦੀ ਡਿਬੇਟ ’ਤੇ ਆਲੀਆ ਨੇ ਦਿੱਤਾ ਬੇਬਾਕ ਜਵਾਬ

ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰੱਖੜੀ ਬੰਨ੍ਹਣ ਚੰਡੀਗੜ੍ਹ ਤੋਂ ਆਈ ਮਹਿਲਾ ਕੁਸੁਮ ਰਾਣੀ ਨੇ ਕਿਹਾ ਕਿ ‘ਅੱਜ ਸਿੱਧੂ ਮੂਸੇਵਾਲਾ ਨੂੰ ਰੱਖੜੀ ਬੰਨ੍ਹ ਕੇ ਮੇਰੇ ਦਿਲ ਨੂੰ ਸਕੂਨ ਮਿਲਿਆ ਹੈ ਕਿਉਂਕਿ ਉਹ ਹਰ ਮਾਂ ਦਾ ਚੰਗਾ ਪੁੱਤਰ ਅਤੇ ਹਰ ਭੈਣ ਦਾ ਚੰਗਾ ਭਰਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਜੋ ਵੀ ਗੀਤ ਗਾਏ ਹਨ, ਉਸ ਲਈ ਕੋਈ ਅਜਿਹਾ ਸ਼ਬਦ ਨਹੀਂ ਜੋ ਮੈਂ ਕਹਿ ਨਹੀਂ ਸਕਦੀ। 

PunjabKesari

ਉਨ੍ਹਾਂ ਕਿਹਾ ਕਿ ਅਜਿਹਾ ਪੁੱਤਰ ਹਰੇਕ ਮਾਂ ਨੂੰ ਮਿਲੇ ਤੇ ਅਜਿਹਾ ਭਰਾ ਹਰੇਕ ਭੈਣ ਨੂੰ ਮਿਲੇ। ਉਨ੍ਹਾਂ ਕਿਹਾ ਕਿ ਕੋਈ ਇਨਸਾਨ ਹੀ ਅਜਿਹਾ ਹੋਵੇਗਾ, ਜੋ ਹਰ ਮਾਂ ਅਤੇ ਭੈਣ ਨੂੰ ਇੰਨੀ ਇੱਜ਼ਤ ਦੇਵੇਗਾ ਜਿੰਨੀ ਇੱਜ਼ਤ ਸਿੱਧੂ ਮੂਸੇਵਾਲਾ ਹਰ ਮਾਂ, ਭੈਣ ਅਤੇ ਧੀ ਨੂੰ ਦਿੰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਸਿੱਧੂ ਮੂਸੇਵਾਲਾ ਦੀ ਸਮਾਧ ਤੇ ਆ ਕੇ ਬਹੁਤ ਖੁਸ਼ੀ ਹੋਈ ਹੈ।

PunjabKesari

ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਰੱਖੜੀ ਬੰਨ੍ਹਣ ਬਠਿੰਡਾ ਦੇ ਪਿੰਡ ਬਹਿਮਣ ਜੱਸਾ ਤੋਂ ਪਹੁੰਚੀ ਛੋਟੀ ਬੱਚੀ ਮਹਿਕਪ੍ਰੀਤ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮੇਰਾ ਵੱਡਾ ਵੀਰ ਸੀ ਅਤੇ ਸਾਰੀ ਦੁਨੀਆ ਇਸ ਦੀ ਫ਼ੈਨ ਹੈ। ਉਸਨੇ ਕਿਹਾ ਕਿ ਅਸੀਂ ਵੀ ਸਿੱਧੂ ਦੇ ਫ਼ੈਨ ਹਾਂ ਅਤੇ ਜੇਕਰ ਅੱਜ ਉਹ ਸਾਡੇ ਵਿਚਕਾਰ ਹੁੰਦਾ ਤਾਂ ਸਾਨੂੰ ਸਭ ਨੂੰ ਬਹੁਤ ਖੁਸ਼ੀ ਹੋਣੀ ਸੀ। ਉਸਨੇ ਕਿਹਾ ਕਿ ਮੈਂ ਅੱਜ ਸਿੱਧੂ ਮੂਸੇਵਾਲਾ ਦੇ ਰੱਖੜੀ ਬੰਨ੍ਹਣ ਆਈ ਹਾਂ ਕਿਉਂਕਿ ਇਹ ਮੇਰਾ ਵੱਡਾ ਭਰਾ ਸੀ।
 


Shivani Bassan

Content Editor

Related News