ਆਖ਼ਿਰ ਕਿਉਂ ਦਿੱਗਜ਼ ਅਦਾਕਾਰ ਦਿਲਜੀਤ, ਗਿੱਪੀ, ਜੈਜ਼ੀ ਹੋਏ ਇਕੱਠੇ, ਜਾਣੋ ਵਜ੍ਹਾ

7/10/2020 4:30:28 PM

ਜਲੰਧਰ (ਬਿਊਰੋ) : ਸੰਗੀਤ ਜਗਤ ਦੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਜੈਜ਼ੀ ਬੀ ਤੇ ਡਾ. ਜ਼ਿਊਸ ਇਕੱਠੇ ਨਜ਼ਰ ਆਏ। ਉਂਝ ਤਾਂ ਐਵਾਰਡ ਫੰਕਸ਼ਨ 'ਤੇ ਅਕਸਰ ਸਿਤਾਰਿਆਂ ਦਾ ਇਕੱਠ ਵੇਖਣ ਨੂੰ ਮਿਲਦਾ ਹੈ, ਜਿੱਥੇ ਵੱਡੇ-ਵੱਡੇ ਸਿਤਾਰੇ ਇਕੱਠੇ ਬੈਠੇ ਦਿਖਾਈ ਦਿੰਦੇ ਹਨ। ਇਹ ਚਾਰੇ ਸਿਤਾਰੇ ਬਿਨ੍ਹਾਂ ਕਿਸੇ ਐਵਾਰਡ ਫੰਕਸ਼ਨ ਦੇ ਇਕੱਠੇ ਦਿਖਾਈ ਦਿੱਤੇ ਗਏ। ਗਿੱਪੀ ਗਰੇਵਾਲ ਨੇ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਜੈਜ਼ੀ ਬੀ ਅਤੇ ਡਾ. ਜਿਊਜ਼ ਇਕੱਠੇ ਦਿਖਾਈ ਦੇ ਰਹੇ ਹਨ। ਅਕਸਰ ਗਿੱਪੀ ਨੂੰ ਦਿਲਜੀਤ ਨਾਲ ਅਤੇ ਜੈਜ਼ੀ ਨੂੰ ਜਿਊਜ਼ ਨਾਲ ਦੇਖਿਆ ਗਿਆ ਹੈ ਪਰ ਇਨ੍ਹਾਂ ਚਾਰਾਂ ਨੂੰ ਇਕੱਠੇ ਪਹਿਲੀ ਵਾਰ ਦੇਖਿਆ ਗਿਆ ਹੈ। ਗਿੱਪੀ ਗਰੇਵਾਲ ਨੇ ਇਸ ਤਸਵੀਰ ਨੂੰ ਸ਼ੇਅਰ ਕਰ ਇੱਕ ਖ਼ੂਬਸੂਰਤ ਕੈਪਸ਼ਨ ਲਿਖਿਆ, “ਜ਼ਿੰਦਗੀ ਛੋਟੀ ਹੈ, ਇਸ ਨੂੰ ਜੀਓ, ਪਿਆਰ ਬਹੁਤ ਘੱਟ ਹੈ, ਇਸ ਨੂੰ ਹਾਸਲ ਕਰੋ, ਗੁੱਸਾ ਬੁਰਾ ਹੈ, ਇਸ ਦਾ ਤਿਆਗ ਕਰੋ, ਡਰ ਭਿਆਨਕ ਹੈ, ਇਸ ਦਾ ਸਾਹਮਣਾ ਕਰੋ, ਯਾਦਾਂ ਮਿੱਠੀਆਂ ਹੁੰਦੀਆਂ ਹਨ, ਇਸ ਦਾ ਪਾਲਣ ਕਰੋ।''
PunjabKesari
ਤਾਲਾਬੰਦੀ ਦੌਰਾਨ ਸੋਸ਼ਲ ਮੀਡੀਆ 'ਤੇ ਗਿੱਪੀ ਗਰੇਵਾਲ ਕਾਫ਼ੀ ਸਰਗਰਮ ਹਨ। ਆਏ ਦਿਨ ਉਹ ਆਪਣੇ ਬੱਚਿਆਂ ਦੀਆਂ ਵੀਡੀਓਜ਼ ਤੋਂ ਲੈ ਕੇ ਪੁਰਾਣੀਆਂ ਯਾਦਾਂ ਤੱਕ ਸਾਂਝੀਆਂ ਕਰਦੇ ਰਹਿੰਦੇ ਹਨ।

 
 
 
 
 
 
 
 
 
 
 
 
 
 

Life is shorter, live it. Love is rare, grab it. Anger is bad, dump it. Fear is awful, face it. Memories are sweet, cherish it. @diljitdosanjh @jazzyb @drzeusworld

A post shared by Gippy Grewal (@gippygrewal) on Jul 9, 2020 at 8:12pm PDT

 


sunita

Content Editor sunita