ਗਿੱਪੀ ਨੂੰ ਪਤਨੀ ਰਵਨੀਤ ਨੇ ਦਿੱਤਾ ਸਰਪ੍ਰਾਈਜ਼, ਵੇਖ ਗਰੇਵਾਲ ਦੇ ਚਿਹਰਾ 'ਤੇ ਆਇਆ ਨੂਰ
Friday, Jan 03, 2025 - 01:31 PM (IST)
ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਬੀਤੇ ਦਿਨੀਂ ਆਪਣਾ 41ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਨੇ ਪਤੀ ਗਿੱਪੀ ਗਰੇਵਾਲ ਨੂੰ ਪਿਆਰਾ ਸਰਪ੍ਰਾਈਜ਼ ਵੀ ਦਿੱਤਾ। ਦਰਅਸਲ, ਪਤੀ ਦੇ ਜਨਮਦਿਨ ਨੂੰ ਖ਼ਾਸ ਬਣਾਉਣ ਲਈ ਸੈੱਟ 'ਤੇ ਹੀ ਕੇਕ ਲੈ ਕੇ ਪਹੁੰਚ ਗਏ। ਇਹ ਸਭ ਵੇਖ ਕੇ ਗਿੱਪੀ ਗਰੇਵਾਲ ਦੇ ਚਿਹਰੇ 'ਤੇ ਨੂਰ ਆ ਗਿਆ।
ਦੱਸ ਦਈਏ ਕਿ ਗਿੱਪੀ ਨੇ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ-ਨਾਲ ਕਰਿਊ ਮੈਂਬਰਾਂ ਨਾਲ ਕੇਕ ਕੱਟਿਆ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ 1982 ਨੂੰ ਕੂਮ ਕਲਾਂ, ਲੁਧਿਆਣਾ ਵਿਖੇ ਹੋਇਆ ਸੀ। ਗਿੱਪੀ ਗਰੇਵਾਲ ਇਕ ਭਾਰਤੀ ਪੰਜਾਬੀ ਗਾਇਕ ਅਤੇ ਅਭਿਨੇਤਾ ਹਨ। ਗਿੱਪੀ ਗਰੇਵਾਲ ਦਾ ਨਾਂ ਉਨ੍ਹਾਂ ਪੰਜਾਬੀ ਗਾਇਕਾਂ 'ਚ ਆਉਂਦਾ ਹੈ, ਜਿਨ੍ਹਾਂ ਨੇ ਆਪਣੇ ਬਲਬੁਤੇ 'ਤੇ ਗਾਇਕੀ ਦੇ ਨਾਲ-ਨਾਲ ਐਕਟਿੰਗ ਦੇ ਖ਼ੇਤਰ 'ਚ ਵੀ ਇਕ ਵੱਖਰਾ ਹੀ ਮੁਕਾਮ ਹਾਸਲ ਕਰ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਗਾਇਕ ਬੱਬੂ ਮਾਨ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ
ਰੁਪਿੰਦਰ ਸਿੰਘ ਗਰੇਵਲ ਤੋਂ ਬਣੇ ਗਿੱਪੀ ਗਰੇਵਾਲ
ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਗਿੱਪੀ ਗਰੇਵਾਲ ਦਾ ਅਸਲ ਨਾਂ ਰੁਪਿੰਦਰ ਸਿੰਘ ਗਰੇਵਲ ਹੈ। ਗਿੱਪੀ ਗਰਵੇਲ ਦੀ ਪਤਨੀ ਦਾ ਨਾਂ ਰਵਨੀਤ ਕੌਰ ਹੈ ਅਤੇ ਇਨ੍ਹਾਂ ਦੇ 3 ਬੇਟੇ ਹਨ, ਜਿਨ੍ਹਾਂ ਦੇ ਨਾਂ ਗੁਰਫਤਿਹ, ਏਕਓਂਕਾਰ ਤੇ ਗੁਰਬਾਜ਼ ਗਰੇਵਾਲ ਹੈ। ਗਿੱਪੀ ਗਰੇਵਾਲ ਇਕ ਭਾਰਤੀ ਪੰਜਾਬੀ ਗਾਇਕ ਅਤੇ ਅਭਿਨੇਤਾ ਹਨ।
ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 'ਚ ਪੰਜਾਬੀ ਫ਼ਿਲਮ 'ਮੇਲ ਕਰਾਦੇ ਰੱਬਾ' ਨਾਲ ਕੀਤੀ। ਇਸ ਫ਼ਿਲਮ 'ਚ ਗਿੱਪੀ ਨੇ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਨਾਲ ਕੰਮ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਜੀਹਨੇ ਮੇਰਾ ਦਿਲ ਲੁਟਿਆ', 'ਕੈਰੀ ਔਨ ਜੱਟਾ', 'ਸਿੰਘ ਵਰਸਿਜ਼ ਕੌਰ' ਵਰਗੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਨੇ ਯੁੱਧਵੀਰ ਮਾਣਕ ਦੇ ਲਾਇਆ ਪੈਰੀਂ ਹੱਥ, ਵੇਖੋ ਕਿਵੇਂ ਕਰਦੈ ਦੋਸਾਂਝਾਵਾਲਾ ਕਲਾਕਾਰਾਂ ਦਾ ਸਤਿਕਾਰ
ਪਤਨੀ ਨੇ ਦਿੱਤਾ ਪੂਰਾ ਸਾਥ
ਪਾਲੀਵੁੱਡ ਤੋਂ ਲੈ ਕੇ ਦੁਨੀਆ-ਭਰ ਦੇ ਸੰਗੀਤਕ ਗਲਿਆਰਿਆਂ 'ਚ ਧੱਕ ਪਾਉਣ ਵਾਲੇ ਗਾਇਕ ਗਿੱਪੀ ਗਰੇਵਾਲ ਅਨੁਸਾਰ ਉਨ੍ਹਾਂ ਦੀ ਇਸ ਮਾਣਮੱਤੀ ਸਫ਼ਲਤਾ 'ਚ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਦਾ ਅਹਿਮ ਯੋਗਦਾਨ ਰਿਹਾ, ਜਿੰਨ੍ਹਾਂ ਸੰਘਰਸ਼ ਪੜ੍ਹਾਅ ਦਾ ਉਨ੍ਹਾਂ ਨੂੰ ਕਦੇ ਵੀ ਡੋਲਣ ਨਹੀਂ ਦਿੱਤਾ ਅਤੇ ਹਰ ਕਦਮ 'ਤੇ ਉਸ ਦੀ ਹੌਂਸਲਾ ਅਫਜ਼ਾਈ ਕੀਤੀ, ਜਿਸ ਵੱਲੋਂ ਦਿੱਤੇ ਗਏ ਇਸ ਸਾਥ ਸਦਕਾ ਹੀ ਉਹ ਅੱਜ ਅਪਣੇ ਸੁਫ਼ਨਿਆਂ ਨੂੰ ਤਾਬੀਰ ਦੇਣ 'ਚ ਸਫ਼ਲ ਰਹੇ ਹਨ।
'ਫੁਲਕਾਰੀ' ਨੇ ਤੋੜੇ ਕਈ ਰਿਕਾਰਡ
ਗਿੱਪੀ ਗਰੇਵਾਲ ਦੀ ਐਲਬਮ 'ਫੁਲਕਾਰੀ' ਨੇ ਕਈ ਰਿਕਾਰਡ ਤੋੜੇ ਸਨ। ਇਸ ਤੋਂ ਇਲਾਵਾ 'ਗੱਭਰੂ', 'ਤਾਰਿਆ', 'ਰਾਜ ਕਰਦਾ', 'ਗੱਲ ਤੇਰੀ ਵੰਗ ਦੀ', 'ਅੰਗਰੇਜ਼ੀ ਬੀਟ', 'ਹੈਲੋ-ਹੈਲੋ ਸ਼ੈੱਟਅੱਪ', 'ਫੋਟੋ' ਆਦਿ ਵਰਗੇ ਗੀਤਾਂ ਨਾਲ ਗਿੱਪੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਉਨ੍ਹਾਂ ਦੇ ਇਹ ਗੀਤ ਦਰਸ਼ਕਾਂ 'ਚ ਕਾਫੀ ਹਿੱਟ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।