...ਤਾਂ ਇਸ ਵਜ੍ਹਾ ਕਰਕੇ ਗਿੱਪੀ ਗਰੇਵਾਲ ਨੇ ਜੜਿਆ ਨੇਹਾ ਸ਼ਰਮਾ ਦੇ ਜ਼ੋਰਦਾਰ ਥੱਪੜ, ਵੀਡੀਓ ਵਾਇਰਲ
Saturday, Jul 25, 2020 - 09:59 AM (IST)

ਜਲੰਧਰ (ਵੈੱਬ ਡੈਸਕ) : ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਦਾ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਗਿੱਪੀ ਗਰੇਵਾਲ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੇ ਹਨ ਅਤੇ ਉੱਥੇ ਬੈਠੀ ਨੇਹਾ ਸ਼ਰਮਾ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਹਿੰਦੀ ਹੈ। ਇਸ 'ਤੇ ਗਿੱਪੀ ਗਰੇਵਾਲ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਨੇਹਾ ਦੇ ਥੱਪੜ ਮਾਰ ਦਿੰਦੇ ਹਨ। ਹਾਲਾਂਕਿ ਇਹ ਸਭ ਹਕੀਕਤ 'ਚ ਨਹੀਂ ਹੁੰਦਾ ਪਰ ਉਹ ਇੰਸਟਾਗ੍ਰਾਮ ਰੀਲਸ ਲਈ ਵੀਡੀਓ ਬਣਾਉਣ ਸਮੇਂ ਅਜਿਹਾ ਕਰਦੇ ਹਨ।
Sasrikal ji 🤣🤣🤣 @nehasharmaofficial #gippygrewal #reels #reelitfeelit #reelitin
A post shared by Gippy Grewal (@gippygrewal) on Jul 23, 2020 at 11:40pm PDT
ਦੱਸ ਦਈਏ ਕਿ ਦੋਵਾਂ ਦਾ ਇਹ ਵੀਡੀਓ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ ਦੇ ਐਕਪ੍ਰਾਸ਼ਨ ਦੇਖਣ ਨੂੰ ਮਿਲ ਰਹੇ ਹਨ। ਨੇਹਾ ਸ਼ਰਮਾ ਅਤੇ ਗਿੱਪੀ ਗਰੇਵਾਲ ਇਸ ਸਾਲ ਰਿਲੀਜ਼ ਹੋਈ ਪੰਜਾਬੀ ਫਿਲਮ 'ਇਕ ਸੰਧੂ ਹੁੰਡਾ ਸੀ' 'ਚ ਇਕੱਠੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਨੇਹਾ ਸ਼ਰਮਾ ਜਲਦ ਹੀ ਵੱਡਾ ਧਮਾਕਾ ਕਰਨ ਜਾ ਰਹੀ ਹੈ।
ਇਸ ਤੋਂ ਇਲਾਵਾ ਨੇਹਾ ਸ਼ਰਮਾ ਅਤੇ ਬਿੱਗ ਬੌਸ 13 ਦੀ ਜੇਤੂ ਸਿਧਾਰਥ ਸ਼ੁਕਲਾ ਜਲਦ ਹੀ ਇੱਕ ਮਿਊਜ਼ਿਕ ਵੀਡੀਓ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। 'ਦਿਲ ਕੋ ਕਾਰਾਰ ਆਇਆ' ਟਾਈਟਲ ਵਾਲਾ ਇਹ ਮਿਊਜ਼ਿਕ ਵੀਡੀਓ 31 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦਾ ਪਹਿਲਾ ਲੁੱਕ ਰਿਲੀਜ਼ ਕੀਤਾ ਗਿਆ ਹੈ ਅਤੇ ਇਸ 'ਚ ਸਿਧਾਰਥ ਸ਼ੁਕਲਾ ਅਤੇ ਨੇਹਾ ਸ਼ਰਮਾ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।