ਗਿੱਪੀ ਗਰੇਵਾਲ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਕੀਤਾ ਪ੍ਰੇਸ਼ਾਨ, ਦਿਹਾੜੀਦਾਰਾਂ ਲਈ ਆਖੀ ਇਹ ਗੱਲ

Tuesday, Apr 20, 2021 - 06:39 PM (IST)

ਚੰਡੀਗੜ੍ਹ (ਬਿਊਰੋ)– ਦੇਸ਼ ਭਰ ’ਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਮੁੜ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਨੇ ਜਿਥੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਥੇ ਕਲਾਕਾਰ ਵੀ ਇਸ ਤੋਂ ਪ੍ਰੇਸ਼ਾਨ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ’ਤੇ ਹਾਲ ਹੀ ’ਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ ਲਾਈਵ ਦੌਰਾਨ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ’ਤੇ ਗੱਲਬਾਤ ਕੀਤੀ ਹੈ। ਗਿੱਪੀ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਕੋਰੋਨਾ ਨਾਲ ਜੁੜੇ ਨਿਯਮ ਸਹੀ ਹਨ ਜਾਂ ਗਲਤ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਸਰਦਾਰ ਸੋਹੀ ਦੀ ਭੈਣ ਹੋਈ ਤੰਦਰੁਸਤ, ਮਹੀਨੇ ਤੋਂ ਲੜ ਰਹੀ 'ਕੋਰੋਨਾ ਨਾਲ ਜੰਗ'

ਗਿੱਪੀ ਨੇ ਕਿਹਾ ਕਿ ਹੁਣ ਜਦੋਂ ਲੋਕਾਂ ਦਾ ਕੰਮਕਾਜ ਠੀਕ ਹੋ ਰਿਹਾ ਸੀ ਤਾਂ ਮੁੜ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਗਏ ਹਨ। ਲਾਈਵ ਦੌਰਾਨ ਜਦੋਂ ਇਕ ਵਿਅਕਤੀ ਨੇ ਖ਼ੁਦ ਨੂੰ ਗੁਜਰਾਤ ਦਾ ਵਸਨੀਕ ਦੱਸਿਆ ਤਾਂ ਗਿੱਪੀ ਨੇ ਕਿਹਾ ਕਿ ਉਹ ਆਪਣੇ ਗੁਜਰਾਤੀ ਭਾਈ ਯਾਨੀ ਕਿ ਨਰਿੰਦਰ ਮੋਦੀ ਨੂੰ ਕੁਝ ਸਮਝਾਉਣ ਤਾਂ ਜੋ ਦੇਸ਼ ਦਾ ਮਾਹੌਲ ਸਹੀ ਕੀਤਾ ਜਾ ਸਕੇ।

 
 
 
 
 
 
 
 
 
 
 
 
 
 
 
 

A post shared by Gippy Grewal (@gippygrewal)

ਗਿੱਪੀ ਨੇ ਲਾਈਵ ਦੌਰਾਨ ਸਿਨੇਮਾਘਰਾਂ, ਹੋਟਲਾਂ, ਰੈਸਟੋਰੈਂਟਾਂ ਤੇ ਹੋਰਨਾਂ ਥਾਵਾਂ, ਜਿਨ੍ਹਾਂ ’ਚ ਲੋਕਾਂ ਦੇ ਆਉਣ-ਜਾਣ ’ਤੇ ਪਾਬੰਦੀ ਲੱਗੀ ਹੈ, ਨੂੰ ਦੇਖਦਿਆਂ ਕਿਹਾ ਕਿ ਇਸ ਤਰ੍ਹਾਂ ਪਾਬੰਦੀ ਲਗਾਉਣ ਨਾਲ ਕਈ ਲੋਕਾਂ ਦੀ ਨੌਕਰੀ ਨੂੰ ਖ਼ਤਰਾ ਬਣ ਸਕਦਾ ਹੈ।

ਗਿੱਪੀ ਕੋਲੋਂ ਜਦੋਂ ਪ੍ਰਸ਼ੰਸਕ ਨੇ ਗੀਤ ਤੇ ਫ਼ਿਲਮ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਗੀਤ ਦੀ ਅਪਡੇਟ ਉਹ ਬਹੁਤ ਜਲਦ ਦੇਣਗੇ ਪਰ ਫ਼ਿਲਮਾਂ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਹੋ ਕੀ ਰਿਹਾ ਹੈ।

ਗਿੱਪੀ ਇਸ ਸਮੇਂ ਪੰਜਾਬ ’ਚ ਹਨ ਤੇ ਉਨ੍ਹਾਂ ਕੋਲੋਂ ਪ੍ਰਸ਼ੰਸਕ ਨੇ ਇਹ ਵੀ ਪੁੱਛਿਆ ਕਿ ਕੀ ਉਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਫਿਲਹਾਲ ਤਾਂ ਕੋਰੋਨਾ ਵੈਕਸੀਨ ਨਹੀਂ ਲਗਵਾਈ ਪਰ ਆਉਣ ਵਾਲੇ ਕੁਝ ਦਿਨਾਂ ’ਚ ਉਹ ਜ਼ਰੂਰ ਵੈਕਸੀਨ ਲਗਵਾ ਲੈਣਗੇ ਤੇ ਲੋਕਾਂ ਨੂੰ ਵੀ ਉਨ੍ਹਾਂ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ।

ਨੋਟ– ਗਿੱਪੀ ਗਰੇਵਾਲ ਦੀ ਇਸ ਲਾਈਵ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News