ਗਿੱਪੀ ਗਰੇਵਾਲ ਤੇ ਗੁਰਲੇਜ ਅਖਤਰ ਦੀ ‘ਸੋਨੇ ਦੀ ਡੱਬੀ’ ਦਰਸ਼ਕਾਂ ਵਲੋਂ ਕੀਤੀ ਜਾ ਰਹੀ ਹੈ ਖੂਬ ਪਸੰਦ (ਵੀਡੀਓ)

08/10/2020 4:17:19 PM

ਜਲੰਧਰ (ਬਿਊਰੋ)– ਮਿਊਜ਼ਿਕ ਇੰਡਸਟਰੀ ਦੇ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ ‘ਸੋਨੇ ਦੀ ਡੱਬੀ’ ਨਾਲ ਮੁੜ ਚਰਚਾ ’ਚ ਹਨ। ਅੱਜ ਗਿੱਪੀ ਗਰੇਵਾਲ ਦਾ ਗੀਤ ‘ਸੋਨੇ ਦੀ ਡੱਬੀ’ ਯੂਟਿਊਬ ’ਤੇ ਰਿਲੀਜ਼ ਹੋਇਆ ਹੈ, ਜਿਸ ’ਚ ਉਨ੍ਹਾਂ ਦਾ ਸਾਥ ਦਿੱਤਾ ਹੈ ਗਾਇਕਾ ਗੁਰਲੇਜ ਅਖਤਰ ਨੇ। ਗਿੱਪੀ ਤੇ ਗੁਰਲੇਜ ਦਾ ‘ਸੋਨੇ ਦੀ ਡੱਬੀ’ ਇਕ ਬੀਟ ਸੌਂਗ ਹੈ, ਜਿਸ ਨੂੰ ਸੁਣ ਤੁਹਾਡਾ ਵੀ ਭੰਗੜਾ ਪਾਉਣ ਦਾ ਦਿਲ ਕਰ ਉਠੇਗਾ।

ਗੀਤ ’ਚ ਗਿੱਪੀ ਗਰੇਵਾਲ ਨਾਲ ਮਾਡਲ ਤੇ ਅਦਾਕਾਰਾ ਨਿੱਧੀ ਤਪਾੜੀਆ ਨੇ ਫੀਚਰ ਕੀਤਾ ਹੈ ਤੇ ਦੋਵਾਂ ਦੀ ਕੈਮਿਸਟਰੀ ਵੀ ਫੈਨਜ਼ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ‘ਸੋਨੇ ਦੀ ਡੱਬੀ’ ਗੀਤ ਯੂਟਿਊਬ ’ਤੇ ਮਿਊਜ਼ਿਕ ਬਿਲਡਰਜ਼ ਦੇ ਚੈਨਲ ਹੇਠ ਰਿਲੀਜ਼ ਹੋਇਆ ਹੈ, ਜਿਸ ਨੂੰ ਖਬਰ ਲਿਖੇ ਜਾਣ ਤਕ 8 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਗੀਤ ਦੀ ਵੀਡੀਓ ਰੋਬੀ ਸਿੰਘ ਨੇ ਬਣਾਈ ਹੈ ਤੇ ਗੀਤ ਲਈ ਖਾਸ ਧੰਨਵਾਦ ਭਾਨਾ ਐੱਲ. ਏ. ਦਾ ਕੀਤਾ ਗਿਆ ਹੈ। ਗੀਤ ਨੂੰ ਗੁਰਪ੍ਰੀਤ ਸਿੰਘ ਬੇਦਵਾਂ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।


Rahul Singh

Content Editor

Related News