ਗਿੱਪੀ ਗਰੇਵਾਲ ਤੇ ਨੀਰੂ ਬਾਜਵਾ 12 ਸਾਲਾਂ ਬਾਅਦ ਰਿਕਾਰਡ ਤੋੜਨ ਲਈ ਤਿਆਰ

Friday, Oct 22, 2021 - 12:07 PM (IST)

ਗਿੱਪੀ ਗਰੇਵਾਲ ਤੇ ਨੀਰੂ ਬਾਜਵਾ 12 ਸਾਲਾਂ ਬਾਅਦ ਰਿਕਾਰਡ ਤੋੜਨ ਲਈ ਤਿਆਰ

ਚੰਡੀਗੜ੍ਹ (ਬਿਊਰੋ)– ਸਾਲ 2010 ’ਚ ਪੰਜਾਬੀ ਸੰਗੀਤ ਉਦਯੋਗ ਦੇ ਰਾਕਸਟਾਰ ਨੇ ਜਦੋਂ ਨੀਰੂ ਬਾਜਵਾ ਦੇ ਨਾਲ ਪਾਲੀਵੁੱਡ ’ਚ ਬਤੌਰ ਲੀਡ ਵਜੋਂ ਸ਼ੁਰੂਆਤ ਕੀਤੀ ਤਾਂ ਪੰਜਾਬੀ ਫ਼ਿਲਮਾਂ ਦਾ ਸੀਨ ਸਦਾ ਲਈ ਬਦਲ ਗਿਆ। ਇਕ ਦਹਾਕੇ ਬਾਅਦ ਉਸ ਜਾਦੂ ਨੂੰ ਮੁੜ ਸੁਰਜੀਤ ਕਰਨ ਲਈ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਆਗਾਮੀ ਪੰਜਾਬੀ ਫ਼ਿਲਮ ‘ਪਾਣੀ ’ਚ ਮਧਾਣੀ’ ਨਾਲ ਸਕ੍ਰੀਨ ਸਾਂਝੀ ਕਰਨ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਜਨਮੇ ਕਾਦਰ ਖ਼ਾਨ ਦੀ ਮੁੰਬਈ ਨੇ ਬਦਲੀ ਸੀ ਕਿਸਮਤ, 1500 ਰੁਪਏ ਇਕੱਠੇ ਦੇਖ ਹੋਏ ਸਨ ਹੈਰਾਨ

ਇਸ ਕਾਮੇਡੀ ਫ਼ਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਕਹਾਣੀ ਤੇ ਸਕ੍ਰੀਨਪਲੇ ਨਰੇਸ਼ ਕਥੂਰੀਆ ਵਲੋਂ ਲਿਖਿਆ ਗਿਆ ਹੈ। ਸਟਾਰ ਕਾਸਟ ’ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ ਤੇ ਇਫਤਿਖਾਰ ਠਾਕੁਰ ਸ਼ਾਮਲ ਹਨ।

ਇਹ ਪੀਰੀਅਡ ਡਰਾਮਾ ਕਹਾਣੀ ਇਕ ਅਜਿਹੇ ਗਾਇਕ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੀ ਪਾਰਟਨਰ ਦੇ ਨਾਲ ਸਫਲਤਾ ਪ੍ਰਾਪਤ ਕਰਦਾ ਹੈ ਤੇ ਉਸ ਦੀ ਜਿੱਤੀ ਲਾਟਰੀ ਕਿਵੇਂ ਗੁੰਮ ਹੁੰਦੀ ਹੈ ਤੇ ਇਸ ਦੀ ਭਾਲ ’ਚ ਹਫੜਾ-ਦਫੜੀ ਹੁੰਦੀ ਹੈ।

ਇਸ ਤੋਂ ਇਲਾਵਾ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ‘ਫੱਟੇ ਦਿੰਦੇ ਚੱਕ ਪੰਜਾਬੀ’ ਤੇ ‘ਸਨੋਮੈਨ’ ਸਮੇਤ ਵੱਖ-ਵੱਖ ਪ੍ਰਾਜੈਕਟਾਂ ’ਚ ਇਕੱਠੇ ਨਜ਼ਰ ਆਉਣਗੇ। ‘ਪਾਣੀ ’ਚ ਮਧਾਣੀ’ 5 ਨਵੰਬਰ, 2021 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News