ਗਿੱਪੀ ਗਰੇਵਾਲ ਨੇ ਜਨਮਦਿਨ ਮੌਕੇ ਸਾਂਝੀ ਕੀਤੀ ‘ਸ਼ੇਰਾਂ ਦੀ ਕੌਮ ਪੰਜਾਬੀ’ ਦੀ ਪਹਿਲੀ ਝਲਕ ਤੇ ਰਿਲੀਜ਼ ਡੇਟ

Monday, Jan 02, 2023 - 10:26 AM (IST)

ਗਿੱਪੀ ਗਰੇਵਾਲ ਨੇ ਜਨਮਦਿਨ ਮੌਕੇ ਸਾਂਝੀ ਕੀਤੀ ‘ਸ਼ੇਰਾਂ ਦੀ ਕੌਮ ਪੰਜਾਬੀ’ ਦੀ ਪਹਿਲੀ ਝਲਕ ਤੇ ਰਿਲੀਜ਼ ਡੇਟ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦਾ ਅੱਜ ਜਨਮਦਿਨ ਹੈ। 2 ਜਨਵਰੀ, 1983 ਨੂੰ ਜਨਮੇ ਗਿੱਪੀ ਗਰੇਵਾਲ 40 ਸਾਲਾਂ ਦੇ ਹੋ ਗਏ ਹਨ।

ਆਪਣੇ ਜਨਮਦਿਨ ਮੌਕੇ ਗਿੱਪੀ ਗਰੇਵਾਲ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਗਿੱਪੀ ਗਰੇਵਾਲ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਦੀ ਪਹਿਲੀ ਝਲਕ ਤੇ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਚਮਕੀਲਾ ਲੁੱਕ 'ਚ ਦਿਲਜੀਤ ਦੋਸਾਂਝ, ਤਸਵੀਰਾਂ ਵੇਖ ਹੋਵੋਗੇ ਹੈਰਾਨ

ਦੱਸ ਦੇਈਏ ਕਿ ਇਹ ਫ਼ਿਲਮ 12 ਅਪ੍ਰੈਲ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫ਼ਿਲਮ ਦੀ ਕਹਾਣੀ ਨੂੰ ਗਿੱਪੀ ਗਰੇਵਾਲ ਵਲੋਂ ਲਿਖਿਆ ਗਿਆ ਹੈ, ਜਿਸ ਨੂੰ ਡਾਇਰੈਕਟ ਵੀ ਖ਼ੁਦ ਗਿੱਪੀ ਵਲੋਂ ਹੀ ਕੀਤਾ ਜਾਵੇਗਾ।

ਫ਼ਿਲਮ ਅਮਰਦੀਪ ਗਰੇਵਾਲ ਵਲੋਂ ਪ੍ਰੋਡਿਊਸ ਕੀਤੀ ਜਾਵੇਗੀ, ਜੋ ਈਸਟ ਸਨਸ਼ਾਈਨ ਪ੍ਰੋਡਕਸ਼ਨਜ਼ ਦੀ ਪੇਸ਼ਕਸ਼ ਹੈ।

PunjabKesari

ਪੋਸਟਰ ਦੀ ਗੱਲ ਕਰੀਏ ਤਾਂ ਇਸ ’ਚ ਗਿੱਪੀ ਗਰੇਵਾਲ ਦੀ ਲੁੱਕ ਜ਼ਬਰਦਸਤ ਹੈ। ਗਿੱਪੀ ਗਰੇਵਾਲ ਨੂੰ ਇਕ ਯੌਧੇ ਦੀ ਲੁੱਕ ’ਚ ਦੇਖਿਆ ਜਾ ਸਕਦਾ ਹੈ। ਇਹ ਕਿਰਦਾਰ ਗਿੱਪੀ ਗਰੇਵਾਲ ਵਲੋਂ ਨਿਭਾਏ ਗਏ ਹੁਣ ਤਕ ਸਾਰੇ ਕਿਰਦਾਰਾਂ ਨਾਲੋਂ ਬਿਲਕੁਲ ਵੱਖਰਾ ਹੋਣ ਵਾਲਾ ਹੈ।

ਨੋਟ– ਤੁਹਾਨੂੰ ਗਿੱਪੀ ਗਰੇਵਾਲ ਦੀ ਇਹ ਲੁੱਕ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News