ਨੰਨ੍ਹੇ ਗੁਰਬਾਜ਼ ਤੋਂ ਪਿਓ ਗਿੱਪੀ ਗਰੇਵਾਲ ਨੇ ਘਰ ''ਚ ਲਗਵਾਇਆ ਪੋਚਾ, ਵੀਡੀਓ ਵਾਇਰਲ

Monday, May 24, 2021 - 02:56 PM (IST)

ਨੰਨ੍ਹੇ ਗੁਰਬਾਜ਼ ਤੋਂ ਪਿਓ ਗਿੱਪੀ ਗਰੇਵਾਲ ਨੇ ਘਰ ''ਚ ਲਗਵਾਇਆ ਪੋਚਾ, ਵੀਡੀਓ ਵਾਇਰਲ

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਕਸਰ ਆਪਣੀ ਪਰਿਵਾਰ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਗਿੱਪੀ ਦੇ ਫੈਮਿਲੀ ਮੋਮੈਂਟਸ ਇੰਨੇ ਪਿਆਰੇ ਤੇ ਫਨੀ ਹੁੰਦੇ ਹਨ ਕਿ ਇਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਗਿੱਪੀ ਗਰੇਵਾਲ ਦੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੀਆਂ ਵੀਡੀਓਜ਼ ਨੂੰ ਇੰਨਾ ਪਸੰਦ ਕੀਤਾ ਜਾਂਦਾ ਕਿ ਇਨ੍ਹੀਂ ਦਿਨੀਂ ਗੁਰਬਾਜ਼ ਮੋਸਟ ਫੇਵਰਿਟ ਪੰਜਾਬੀ ਸਟਾਰ ਕਿੱਡ 'ਚੋਂ ਇੱਕ ਹੈ।

 
 
 
 
 
 
 
 
 
 
 
 
 
 
 
 

A post shared by Gippy Grewal (@gippygrewal)


ਹਾਲ ਦੇ 'ਚ ਗਿੱਪੀ ਗਰੇਵਾਲ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਗਿੱਪੀ ਬੜੇ ਹੀ ਪਿਆਰੇ ਅੰਦਾਜ਼ ਨਾਲ ਗੁਰਬਾਜ਼ ਤੋਂ ਘਰ ਦੀ ਸਫ਼ਾਈ ਕਰਵਾ ਰਹੇ ਹਨ। ਇਸ ਵੀਡੀਓ 'ਚ ਗੁਰਬਾਜ਼ ਦਾ ਕਿਊਟ ਫੇਸ ਵੀ ਦੇਖਣਯੋਗ ਹੈ। ਗੁਰਬਾਜ਼ ਪਾਪਾ ਗਿੱਪੀ ਗਰੇਵਾਲ ਦੀਆਂ ਇੰਸਟ੍ਰਕਸ਼ਨ ਨੂੰ ਫਾਲੋ ਕਰ ਰਿਹਾ ਹੈ ਅਤੇ ਆਪਣੇ ਛੋਟੇ-ਛੋਟੇ ਹੱਥਾਂ ਨਾਲ ਗੁਰਬਾਜ਼ ਘਰ 'ਚ ਪੋਚਾ ਲਾ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Gippy Grewal (@gippygrewal)


ਦੱਸ ਦਈਏ ਕਿ ਗਿੱਪੀ ਗਰੇਵਾਲ ਦੇ ਬੇਟਿਆਂ ਦੇ ਕੰਟੈਂਟ ਨੂੰ ਇੰਨਾ ਲਾਇਕ ਕੀਤਾ ਜਾਂਦਾ ਹੈ ਕਿ ਹੁਣ ਤੋਂ ਹੀ ਤਿੰਨਾਂ ਬੱਚਿਆਂ ਦੇ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ-ਆਪਣੇ ਪੇਜ਼ ਹਨ, ਜਿੰਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ। ਇਹ ਵੀ ਆਖ ਸਕਦੇ ਹਾਂ ਹੈ ਕਿ ਗਿੱਪੀ ਗਰੇਵਾਲ ਹੁਣ ਤੋਂ ਹੀ ਆਪਣੇ ਬੱਚਿਆਂ ਨੂੰ ਇੰਡਸਟਰੀ 'ਚ ਲਿਆਉਣ ਲਈ ਤਿਆਰ ਕਰ ਰਹੇ ਹਨ।
 


author

sunita

Content Editor

Related News