ਗਿੱਪੀ ਗਰੇਵਾਲ ਦੇ ਦਫ਼ਤਰ ਪਹੁੰਚੇ ਅਫਸਾਨਾ ਖ਼ਾਨ ਤੇ ਸਾਜ, ਦਿੱਤਾ ਵਿਆਹ ਦਾ ਸੱਦਾ ਪੱਤਰ (ਵੀਡੀਓ)

02/02/2022 8:59:46 AM

ਚੰਡੀਗੜ੍ਹ (ਬਿਊਰੋ) – ਪੰਜਾਬੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਤੇ ਗਾਇਕ ਸਾਜ ਬਹੁਤ ਜਲਦ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਜਾ ਰਹੇ ਹਨ।  ਬੀਤੇ ਕੁਝ ਦਿਨਾਂ ਤੋਂ ਅਫਸਾਨਾ ਖ਼ਾਨ ਆਪਣੇ ਖ਼ਾਸ ਦੋਸਤਾਂ ਨੂੰ ਵਿਆਹ ਦੇ ਸੱਦੇ ਪੱਤਰ ਵੰਡ ਰਹੀ ਹੈ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। 

PunjabKesari

ਦੱਸ ਦਈਏ ਕਿ ਮਾਇਆ ਨਗਰੀ 'ਚ ਵਿਆਹ ਦੇ ਕਾਰਡ ਵੰਡਣ ਤੋਂ ਬਾਅਦ ਹੁਣ ਅਫਸਾਨਾ ਖ਼ਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਦਫ਼ਤਰ ਪਹੁੰਚੀ। ਇਸ ਦੌਰਾਨ ਉਸ ਨੇ ਗਿੱਪੀ ਗਰੇਵਾਲ ਨੂੰ ਵਿਆਹ ਦਾ ਸੱਦਾ ਪੱਤਰ ਦਿੱਤਾ। ਇਸ ਦੌਰਾਨ ਦੀ ਇਕ ਵੀਡੀਓ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ, ਜਿਸ 'ਚ ਅਫਸਾਨਾ ਤੇ ਸਾਜ਼ ਗਿੱਪੀ ਗਰੇਵਾਲ ਅਤੇ Bhana L.A ਨੂੰ ਵੀ ਵਿਆਹ ਦਾ ਕਾਰਡ ਦਿੰਦੇ ਹੋਏ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਵਿਆਹ ਦੇ ਕਾਰਡ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। piano ਸਟਾਈਲ 'ਚ ਤਿਆਰ ਕੀਤਾ ਹੋਇਆ ਕਾਰਡ ਹਰ ਇੱਕ ਨੂੰ ਪਸੰਦ ਆ ਰਿਹਾ ਹੈ। 

ਦੱਸਣਯੋਗ ਹੈ ਕਿ ਅਫਸਾਨਾ ਖ਼ਾਨ ਤੇ ਸਾਜ ਦੀ ਪਿਛਲੇ ਸਾਲ ਫਰਵਰੀ 'ਚ ਕੁੜਮਾਈ ਹੋਈ ਸੀ। ਹੁਣ ਦੋਵੇਂ ਫਰਵਰੀ ਮਹੀਨੇ 'ਚ ਹੀ ਵਿਆਹ ਕਰਵਾਉਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸੇ ਸਾਲ ਜਨਵਰੀ ਮਹੀਨੇ 'ਚ ਦੋਵਾਂ ਦਾ ਪ੍ਰੀ-ਵੈਂਡਿੰਗ ਗੀਤ 'ਲੱਖ-ਲੱਖ ਵਧਾਈਆਂ' ਵੀ ਰਿਲੀਜ਼ ਹੋਇਆ ਹੈ। ਅਫਸਾਨਾ ਅਤੇ ਸਾਜ਼ ਆਪਣੇ ਵਿਆਹ ਨੂੰ ਲੈ ਕੇ ਕਾਫ਼ੀ ਉਤਸੁਕ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News