ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਰਣਜੀਤ ਬਾਵਾ ਦਾ ਗਿੰਨੀ ਕਪੂਰ ਨਾਲ ਇਹ ਵੀਡੀਓ
Saturday, Jul 11, 2020 - 09:22 AM (IST)

ਜਲੰਧਰ (ਬਿਊਰੋ) — ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਇਨ੍ਹੀਂ ਦਿਨੀਂ ਇੰਸਟਾਗ੍ਰਾਮ ਪਲੇਟਫਾਰਮ 'ਤੇ ਰਣਜੀਤ ਬਾਵਾ ਦਾ ਪੁਰਾਣਾ ਗੀਤ 'ਚੰਡੀਗੜ੍ਹ ਰਿਟਰਨਜ਼' (ਤਿੰਨ ਲੱਖ) ਛਾਇਆ ਹੋਇਆ ਹੈ। ਪ੍ਰਸ਼ੰਸਕ ਇਸ ਗੀਤ 'ਤੇ ਵੀਡੀਓ ਬਣਾ ਕੇ ਸਾਂਝੀਆਂ ਕਰ ਰਹੇ ਹਨ। ਅਜਿਹੇ 'ਚ ਗਿੰਨੀ ਕਪੂਰ ਨੇ ਵੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਰਣਜੀਤ ਬਾਵਾ ਦੇ ਨਾਲ 'ਚੰਡੀਗੜ੍ਹ ਰਿਟਨਜ਼' ਵਾਲੇ ਗੀਤ 'ਤੇ ਨੱਚਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਵਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਿੰਨੀ ਕਪੂਰ ਕਈ ਨਾਮੀ ਗਾਇਕਾਂ ਦੇ ਗੀਤਾਂ 'ਚ ਅਦਾਕਾਰੀ ਕਰ ਚੁੱਕੇ ਹਨ।
ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਬੈਕ ਟੂ ਬੈਕ ਗੀਤਾਂ ਨਾਲ ਦਰਸ਼ਕਾਂ ਖੂਬ ਮਨੋਰੰਜਨ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਸਰਗਰਮ ਹਨ, ਜਿਸ ਕਰਕੇ ਉਨ੍ਹਾਂ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 'ਚ 'Filmy Yaar Of The Year' ਕੈਟਾਗਿਰੀ 'ਚ ਨਿੰਜਾ, ਰਣਜੀਤ ਬਾਵਾ ਤੇ ਜੱਸੀ ਗਿੱਲ ਨੂੰ ਇਹ ਅਵਾਰਡ ਮਿਲਿਆ ਹੈ।