ਫਿਲਸਤੀਨ ਨਾਲ ਨਾਤਾ ਹੋਣ ''ਤੇ ਇਸ ਅਮਰੀਕੀ ਮਾਡਲ ਨੂੰ ਹੈ ਮਾਣ
Saturday, Dec 26, 2015 - 02:27 PM (IST)

ਲਾਸ ਏਂਜਲਸ : ਅਮਰੀਕਾ ਦੀ ਮਾਡਲ ਅਤੇ ਟੀ.ਵੀ. ਸ਼ਖਸੀਅਤ ਗਿਗੀ ਹਦੀਦ ਆਪਣੇ ਨੇੜਲੇ ਦੋਸਤਾਂ ਨਾਲ ਛੁੱਟੀਆਂ ਬਿਤਾ ਰਹੀ ਹੈ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਰਵਾਇਤਾਂ ਦਾ ਆਨੰਦ ਮਾਣ ਰਹੀ ਹੈ। ਈਟੀ ਆਨਲਾਈਨ ਦੀ ਖ਼ਬਰ ਮੁਤਾਬਿਕ 20 ਸਾਲਾ ਮਾਡਲ ਨੇ ਇੰਸਟਾਗ੍ਰਾਮ ''ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ''ਚ ਉਸ ਨਾਲ ਉਸ ਦੇ ਪੁਰਾਣੇ ਦੋਸਤ ਨਜ਼ਰ ਆ ਰਹੇ ਹਨ। ਉਸ ਨੇ ਲਿਖਿਆ ਕਿ ਕੱਲ ਰਾਤ ਮੈਂ ਆਪਣੇ ਪੁਰਾਣੇ ਦੋਸਤਾਂ ਨਾਲ ਵਧੀਆ ਰਾਤ ਬਿਤਾਈ।
ਤਸਵੀਰ ਨਾਲ ਉਸ ਨੇ ਲਿਖਿਆ ਕਿ ਪਰਿਵਾਰ ਨਾਲ ਹੋਣਾ ਅਹਿਮ ਹੈ ਕਿਉਂਕਿ ਤੁਹਾਨੂੰ ਅਤੇ ਤੁਹਾਡੇ ਦੋਸਤਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਤੁਹਾਡੇ ਨਾਲ ਹੀ ਵੱਡੀ ਹੋਈ ਹੈ। ਮੇਰੇ ਨਾਂ ਦੇ ਆਖਰੀ ਸ਼ਬਦ ਹਦੀਦ ਨੂੰ ਦੇਖੋ। ਮੈਂ ਅੱਧੀ ਫਿਲਸਤੀਨ ਦੀ ਹਾਂ ਅਤੇ ਮੈਨੂੰ ਇਸ ਗੱਲ ''ਤੇ ਮਾਣ ਹੈ।