ਆਰ. ਬਾਲਕੀ ਦੀ ‘ਘੂਮਰ’ ਦਾ ਟਰੇਲਰ ਰਿਲੀਜ਼ (ਵੀਡੀਓ)

08/05/2023 10:37:04 AM

ਮੁੰਬਈ (ਬਿਊਰੋ)– ਆਰ. ਬਾਲਕੀ ਦੀ ‘ਘੂਮਰ’ ਦਾ ਚਿਰਾਂ ਤੋਂ ਉਡੀਕਿਆਂ ਜਾ ਰਿਹਾ ਟਰੇਲਰ ਰਿਲੀਜ਼ ਕਰ ਦਿੱਤਾ ਿਗਆ ਹੈ, ਜੋ ਦਰਸ਼ਕਾਂ ਨੂੰ ਭਾਵਨਾ, ਪ੍ਰੇਰਨਾ ਤੇ ਪਰਿਵਰਤਨਸ਼ੀਲ ਕਹਾਣੀ ਸੁਣਾਉਣ ਦੀ ਦੁਨੀਆ ਦੀ ਇਕ ਝਲਕ ਪੇਸ਼ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਐਲਵਿਸ਼ ਯਾਦਵ ਦੇ ਹੱਕ 'ਚ ਗੈਂਗਸਟਰ ਗੋਲਡੀ ਬਰਾੜ! ਸਲਮਾਨ ਖ਼ਾਨ ਨੂੰ ਮੁੜ ਦਿੱਤੀ ਜਾਨੋਂ ਮਾਰਨ ਦੀ ਧਮਕੀ

ਅਭਿਸ਼ੇਕ ਬੱਚਨ, ਸਿਆਮੀ ਖੇਰ ਤੇ ਦੂਰਦਰਸ਼ੀ ਨਿਰਦੇਸ਼ਕ ਆਰ. ਬਾਲਕੀ ਦੀਆਂ ਅਸਾਧਾਰਨ ਪ੍ਰਤਿਭਾਵਾਂ ਨਾਲ ਭਰਪੂਰ ‘ਘੂਮਰ’ ਭਾਰਤ ’ਚ ਸਪੋਰਟਸ ਫ਼ਿਲਮਜ਼ ਦੇ ਲੈਂਡਸਕੇਪ ਨੂੰ ਮੁੜ ਪਰਿਭਾਸ਼ਿਤ ਕਰਨ ਦਾ ਵਾਅਦਾ ਕਰਦੀ ਹੈ।

ਫ਼ਿਲਮ ’ਚ ਅਭਿਸ਼ੇਕ ਬੱਚਨ ਇਕ ਕੋਚ ਦੀ ਭੂਮਿਕਾ ਨਿਭਾਉਂਦਾ ਹੈ, ਜਿਸ ਦੀ ਜ਼ਿੰਦਗੀ ’ਚ ਅਚਾਨਕ ਮੋੜ ਆ ਜਾਂਦਾ ਹੈ, ਜਦੋਂ ਉਹ ਇਕ ਅਧਰੰਗੀ ਖਿਡਾਰੀ ਨੂੰ ਮਿਲਦਾ ਹੈ, ਜਿਸ ਦੀ ਭੂਮਿਕਾ ਪ੍ਰਤਿਭਾਸ਼ਾਲੀ ਸਆਮੀ ਖੇਰ ਵਲੋਂ ਨਿਭਾਈ ਗਈ ਹੈ।

ਫ਼ਿਲਮ ’ਚ ਸ਼ਬਾਨਾ ਆਜ਼ਮੀ ਤੇ ਅੰਗਦ ਬੇਦੀ ਵੀ ਅਹਿਮ ਭੂਮਿਕਾਵਾਂ ’ਚ ਹਨ। ਇਹ ਅਮਿਤਾਭ ਬੱਚਨ ਦੀ ਬਤੌਰ ਕੁਮੈਂਟੇਟਰ ਡੈਬਿਊ ਹੈ। ਇਹ ਹੋਪ ਪ੍ਰੋਡਕਸ਼ਨ ਤੇ ਸਰਸਵਤੀ ਐਂਟਰਟੇਨਮੈਂਟ ਵਲੋਂ ਨਿਰਮਿਤ ਹੈ। ‘ਘੂਮਰ’ 18 ਅਗਸਤ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News