ਬਾਲੀਵੁੱਡ ਅਦਾਕਾਰਾ ਜੈਨੇਲੀਆ ਡਿਸੂਜ਼ਾ ਨੇ ਇੰਝ ਦਿੱਤੀ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਮਾਤ, ਸਾਂਝਾ ਕੀਤਾ ਤਜਰਬਾ

Monday, Aug 31, 2020 - 01:31 PM (IST)

ਬਾਲੀਵੁੱਡ ਅਦਾਕਾਰਾ ਜੈਨੇਲੀਆ ਡਿਸੂਜ਼ਾ ਨੇ ਇੰਝ ਦਿੱਤੀ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਮਾਤ, ਸਾਂਝਾ ਕੀਤਾ ਤਜਰਬਾ

ਜਲੰਧਰ (ਬਿਊਰੋ)– ਭਾਰਤ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਾਇਰਸ ਨੇ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀਆਂ ਲੈ ਲਈਆਂ ਹਨ। ਆਮ ਲੋਕਾਂ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਵੀ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ। ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਤੇ ਰਿਤੇਸ਼ ਦੇਸ਼ਮੁਖ ਦੀ ਪਤਨੀ ਜੈਨੇਲੀਆ ਡਿਸੂਜ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਸੀ, ਜਿਸ ਤੋਂ ਬਾਅਦ ਉਹ 21 ਦਿਨਾਂ ਤੋਂ ਆਈਸੋਲੇਸ਼ਨ ’ਚ ਸੀ।

ਹੁਣ ਜੈਨੇਲੀਆ ਨੇ ਇਸ ਬੀਮਾਰੀ ’ਤੇ ਜਿੱਤ ਹਾਸਲ ਕਰ ਲਈ ਹੈ। ਜੈਨੇਲੀਆ ਨੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਜੈਨੇਲੀਆ ਲਿਖਦੀ ਹੈ, ‘ਮੈਂ ਤਿੰਨ ਹਫਤੇ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਪਿਛਲੇ 21 ਦਿਨਾਂ ਤੋਂ ਮੈਂ ਆਈਸੋਲੇਸ਼ਨ ’ਚ ਹਾਂ। ਰੱਬ ਦਾ ਸ਼ੁਕਰ ਹੈ ਕਿ ਮੇਰੀ ਕੋਰੋਨਾ ਰਿਪੋਰਟ ਹੁਣ ਨੈਗੇਟਿਵ ਆਈ ਹੈ। 21 ਦਿਨ ਆਈਸੋਲੇਸ਼ਨ ’ਚ ਰਹਿਣਾ ਮੇਰੇ ਲਈ ਚੁਣੌਤੀ ਭਰਿਆ ਸੀ। ਮੈਂ ਖੁਸ਼ ਹਾਂ ਕਿ ਆਪਣੇ ਪਰਿਵਾਰ ਕੋਲ ਵਾਪਸ ਜਾ ਰਹੀ ਹਾਂ।’

 
 
 
 
 
 
 
 
 
 
 
 
 
 
 
 

A post shared by Genelia Deshmukh (@geneliad) on Aug 29, 2020 at 6:47am PDT

ਇਸ ਦੇ ਨਾਲ ਹੀ ਜੈਨੇਲੀਆ ਨੇ ਇਸ ਮਹਾਮਾਰੀ ਤੋਂ ਬਚਣ ਲਈ ਸੁਨੇਹਾ ਦਿੱਤਾ ਹੈ ਕਿ ਆਪਣੇ ਆਲੇ-ਦੁਆਲੇ ’ਚ ਪਿਆਰ ਫੈਲਾਓ, ਇਹੀ ਅਸਲ ਤਾਕਤ ਹੈ, ਜਿਸ ਦੀ ਸਾਨੂੰ ਜ਼ਰੂਰਤ ਹੈ। ਟੈਸਟ ਜਲਦ ਕਰਵਾਓ, ਹੈਲਥੀ ਖਾਣਾ ਖਾਓ ਤੇ ਆਪਣੇ ਆਪ ਨੂੰ ਫਿੱਟ ਰੱਖੋ।


author

Rahul Singh

Content Editor

Related News