ਗੀਤਾ ਜ਼ੈਲਦਾਰ ਨੇ ਉਡਾਇਆ ਸੁਰਿੰਦਰ ਛਿੰਦਾ ਦਾ ਮਜ਼ਾਕ, ਪੁੱਤ ਨੇ ਗੁੱਸੇ ’ਚ ਆਖ ਦਿੱਤੀਆਂ ਇਹ ਗੱਲਾਂ

Thursday, Mar 14, 2024 - 06:09 AM (IST)

ਗੀਤਾ ਜ਼ੈਲਦਾਰ ਨੇ ਉਡਾਇਆ ਸੁਰਿੰਦਰ ਛਿੰਦਾ ਦਾ ਮਜ਼ਾਕ, ਪੁੱਤ ਨੇ ਗੁੱਸੇ ’ਚ ਆਖ ਦਿੱਤੀਆਂ ਇਹ ਗੱਲਾਂ

ਐਂਟਰਟੇਨਮੈਂਟ ਡੈਸਕ– ਹਾਲ ਹੀ ’ਚ ਗਾਇਕ ਗੀਤਾ ਜ਼ੈਲਦਾਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਸ ਨੂੰ ਸਟੇਜ ’ਤੇ ਸਵਰਗੀ ਗਾਇਕ ਸੁਰਿੰਦਰ ਛਿੰਦਾ ਦਾ ਮਜ਼ਾਕ ਉਡਾਉਂਦੇ ਦੇਖਿਆ ਜਾ ਸਕਦਾ ਹੈ।

ਇਸ ਵੀਡੀਓ ’ਚ ਗੀਤਾ ਜ਼ੈਲਦਾਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਮਾਈਕ ਫੜਾਉਣ ਨਾਲ ਸਮਾਂ ਖ਼ਰਾਬ ਹੋਣਾ ਹੈ। ਮੈਂ ਗਾਣਾ ਇਕੋ ਗਾਉਣਾ ਪਰ ਮੈਂ ਅੱਧਾ ਘੰਟਾ ਖ਼ਰਾਬ ਕਰਕੇ ਜਾਵਾਂਗਾ, ਸੁਰਿੰਦਰ ਛਿੰਦਾ ਵਰਗਾ ਹਾਲ ਹੈ ਮੇਰਾ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਤੋਂ ਕੱਟੀ ਗਈ ਹੰਸ ਰਾਜ ਹੰਸ ਦੀ ਟਿਕਟ, ਪੰਜਾਬ 'ਚ ਮੈਦਾਨ 'ਤੇ ਉਤਾਰ ਸਕਦੀ ਹੈ ਭਾਜਪਾ (ਵੀਡੀਓ)

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰਿਆ ਗੀਤਾ ਜ਼ੈਲਦਾਰ ਬਾਰੇ ਸਾਹਮਣੇ ਆ ਰਹੀ ਹੈ। ਉਥੇ ਸੁਰਿੰਦਰ ਛਿੰਦਾ ਦੇ ਪੁੱਤਰ ਮਨਿੰਦਰ ਛਿੰਦਾ ਨੇ ਗੀਤਾ ਜ਼ੈਲਦਾਰ ’ਤੇ ਆਪਣੀ ਭੜਾਸ ਕੱਢੀ ਹੈ ਤੇ ਗਾਇਕ ਨੂੰ ਝਾੜ ਪਾਈ ਹੈ।

ਇਥੇ ਦੇਖੋ ਪੂਰੀ ਵੀਡੀਓ–

ਮਨਿੰਦਰ ਨੇ ਕਿਹਾ ਕਿ ਤੂੰ ਜੰਮ ਲਾ ਪਹਿਲਾਂ, ਜਿੰਨੀ ਤੇਰੀ ਉਮਰ ਹੈ, ਇਸ ਤੋਂ ਵੱਧ ਕੰਮ ਉਨ੍ਹਾਂ ਦੇ ਪਿਤਾ ਨੇ ਕੀਤਾ ਹੈ। ਤੁਸੀਂ ਉਨ੍ਹਾਂ ਦੇ ਨੇੜੇ-ਤੇੜ ਵੀ ਨਹੀਂ ਹੋ, ਉਨ੍ਹਾਂ ਦੇ ਨਹੁੰ ਦੇ ਬਰਾਬਰ ਵੀ ਨਹੀਂ। ਮਨਿੰਦਰ ਨੇ ਕਿਹਾ ਕਿ ਜੇਕਰ ਸੁਰਿੰਦਰ ਛਿੰਦਾ ਦੇ ਜਿਊਂਦਿਆਂ ਉਹ ਮਜ਼ਾਕ ਕਰਦਾ, ਫਿਰ ਤਾਂ ਉਨ੍ਹਾਂ ਨੇ ਜਵਾਬ ਦੇਣਾ ਸੀ ਪਰ ਹੁਣ ਉਹ ਇਸ ਦੁਨੀਆ ਤੋਂ ਚਲੇ ਗਏ ਹਨ, ਕਿੰਨੀ ਕੁ ਤੇਰੀ ਬਹਾਦਰੀ ਹੈ ਕਿ ਸਵਰਗੀ ਬੰਦੇ ਨਾਲ ਮਜ਼ਾਕ ਕਰ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News