ਸ਼ੁਰੂਆਤ ਤੋਂ ਪਹਿਲਾਂ ਹੀ ਗੈਵੀ ਚਾਹਲ ਨੇ ਬਿੱਗ ਬੌਸ 14' ਨੂੰ ਕਿਹਾ ਅਲਵਿਦਾ

08/23/2020 6:37:06 PM

ਮੁੰਬਈ (ਬਿਊਰੋ) - ਕਲਰਸ ਚੈਨਲ ਦਾ ਚਰਚਿਤ ਸ਼ੋਅ 'ਬਿੱਗ ਬੌਸ' ਸੀਜ਼ਨ 14 ਜਲਦ ਸ਼ੁਰੂ ਹੋਣ ਵਾਲਾ ਹੈ । ਇਸ ਸ਼ੋਅ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਕੁਝ ਸਮਾਂ ਪਹਿਲਾਂ ਸਲਮਾਨ ਖਾਨ ਦੀ ਫਿਲਮ 'ਏਕ ਥਾ ਟਾਈਗਰ' ਅਤੇ 'ਟਾਈਗਟ ਜ਼ਿੰਦਾ ਹੈ' 'ਚ ਅਹਿਮ ਕਿਰਦਾਰ ਨਿਭਾ ਚੁੱਕੇ ਗੈਵੀ ਚਾਹਲ ਦਾ ਬਤੌਰ ਕੰਟੈਸਟੈਂਟ ਨਾਂ ਸਾਹਮਣੇ ਆ ਰਿਹਾ ਸੀ ਪਰ ਹੁਣ ਖ਼ਬਰਾਂ ਇਹ ਆ ਰਹੀਆਂ ਹਨ ਕਿ ਗੈਵੀ ਚਾਹਲ ਨੇ ਬਿੱਗ ਬੌਸ  ਸੀਜ਼ਨ 14 ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੋਅ ਨੂੰ ਅਲਵਿਦਾ ਆਖ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਗੈਵੀ ਚਾਹਲ ਬਿੱਗ ਬੌਸ ਦੇ ਸ਼ੁਰੂਆਤੀ ਐਪੀਸੋਡ 'ਚ ਨਜ਼ਰ ਨਹੀ ਆਉਣਗੇ।

PunjabKesari
ਦੱਸਣਯੋਗ ਹੈ ਕਿ ਗੈਵੀ ਚਾਹਲ ਨੂੰ ਬਤੌਰ ਕੰਟੈਸਟੈਂਟ ਚੁਣਿਆ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਗੈਵੀ ਚਾਹਲ ਨੇ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਤੋਂ ਕਿਨਾਰਾ ਕਰ ਲਿਆ ਹੈ।ਗੈਵੀ ਨੇ ਸ਼ੋਅ ਦੇ ਨਿਰਮਾਤਾ ਨਾਲ ਇਸਦਾ ਐਗ੍ਰੀਮੈਂਟ ਵੀ ਸਾਈਨ ਕੀਤਾ ਸੀ।ਖ਼ਬਰਾਂ ਮੁਤਾਬਕ ਗੈਵੀ ਚਾਹਲ ਨੇ ਆਪਣੀ ਅੱਖ ਦੀ ਸਰਜਰੀ ਕਰਵਾਈ ਹੈ ਤੇ ਡਾਕਟਰ ਮੁਤਾਬਕ ਗੈਵੀ ਚਾਹਲ ਨੂੰ ਅਜੇ ਰੈਸਟ ਦੀ ਲੋੜ ਹੈ ਜਿਸ ਦੇ ਚਲਦਿਆਂ ਗੈਵੀ ਨੇ ਬਿੱਗ ਬੌਸ ਨੂੰ ਨਾਂਹ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਗੈਵੀ ਚਾਹਲ ਬੇਸ਼ਕ ਸ਼ੁਰੂਆਤੀ ਐਪੀਸੋਡਸ 'ਚ ਨਹੀਂ ਦਿਖਣਗੇ ਪਰੰਤੂ ਉਹ ਵਾਈਲਡ ਕਾਰਡ ਐਂਟਰੀ ਕਰ ਸਕਦੇ ਹਨ। 


Lakhan

Content Editor

Related News