ਰੌਸ਼ਨ ਪ੍ਰਿੰਸ ਦੇ ਪੁੱਤਰ ਗੌਰਿਕ ਨੇ ਕਿਊਟ ਅੰਦਾਜ਼ 'ਚ ਜਿੱਤਿਆ ਲੋਕਾਂ ਦਾ ਦਿਲ (ਵੀਡੀਓ)

Friday, Jul 02, 2021 - 05:17 PM (IST)

ਰੌਸ਼ਨ ਪ੍ਰਿੰਸ ਦੇ ਪੁੱਤਰ ਗੌਰਿਕ ਨੇ ਕਿਊਟ ਅੰਦਾਜ਼ 'ਚ ਜਿੱਤਿਆ ਲੋਕਾਂ ਦਾ ਦਿਲ (ਵੀਡੀਓ)

ਚੰਡੀਗੜ੍ਹ (ਬਿਊਰੋ) - ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲਾ ਗਾਇਕ ਰੌਸ਼ਨ ਪ੍ਰਿੰਸ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਬੱਚਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਆਪਣੇ ਬੇਟੇ ਗੌਰਿਕ ਦਾ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਗਾਇਕ ਰੌਸ਼ਨ ਪ੍ਰਿੰਸ ਆਪਣੇ ਮੋਬਾਇਲ 'ਚ ਕੈਦ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖ ਸਕਦੇ ਹੋ ਗੌਰਿਕ ਆਪਣੇ ਕਿਊਟ ਅੰਦਾਜ਼ 'ਚ ਚਾਹ ਪੀ ਰਿਹਾ ਹੈ। ਵੀਡੀਓ 'ਚ ਰੌਸ਼ਨ ਪ੍ਰਿੰਸ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ, ਜੋ ਗੌਰਿਕ ਨੂੰ ਕਹਿ ਰਹੇ ਨੇ ਚਾਹ ਨੂੰ ਫੂਕ ਮਾਰ ਕੇ ਪੀ ਗਰਮ ਏ...।'

PunjabKesari

ਦੱਸ ਦਈਏ ਕਿ ਇਸ ਵੀਡੀਓ ਰੌਸ਼ਨ ਪ੍ਰਿੰਸ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕੀਤਾ ਹੈ। ਇਹ ਵੀਡੀਓ ਦੇਖ ਕੇ ਗੁਰਪ੍ਰੀਤ ਘੁੱਗੀ ਵੀ ਕੁਮੈਂਟ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਉਨ੍ਹਾਂ ਨੇ ਕੁਮੈਂਟ ਕਰਕੇ ਲਿਖਿਆ ਹੈ, ''ਹਾਏ ਕਿੰਨਾ ਪਿਆਰਾ ਹੈ।'' ਪ੍ਰਸ਼ੰਸਕ ਵੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Roshan Prince (@theroshanprince)

ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ 'ਬਿਊਟੀਫੁਲ ਬਿੱਲੋ' ਫ਼ਿਲਮ 'ਚ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਇੱਕ ਹੋਰ ਪੰਜਾਬੀ ਫ਼ਿਲਮ 'Sehar' 'ਚ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ। ਹਾਲ ਹੀ 'ਚ ਉਨ੍ਹਾਂ ਨੇ ਵੀ ਨਵੀਂ ਗੱਡੀ ਵੀ ਲਈ ਹੈ, ਜਿਸ ਦੀ ਝਲਕ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। 

ਨੋਟ - ਰੌਸ਼ਨ ਪ੍ਰਿੰਸ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।  


author

sunita

Content Editor

Related News