''ਕਿਆ ਕੂਲ ਹੈਂ ਹਮ-3'' ਨੂੰ ਚਾਰ ਚੰਨ ਲਗਾਏ ਗੌਹਰ ਖਾਨ ਦੀ ''ਜਵਾਨੀ'' ਨੇ (ਵੀਡੀਓ)
Monday, Dec 21, 2015 - 03:30 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਆਫਤਾਬ ਸ਼ਿਵਦਾਸਾਨੀ ਅਤੇ ਤੁਸ਼ਾਰ ਕਪੂਰ ਦੀ ਆਉਣ ਵਾਲੀ ਫਿਲਮ ''ਕਿਆ ਕੂਲ ਹੈਂ ਹਮ-3'' ਦਾ ਗੀਤ ''ਜਵਾਨੀ ਲੇ ਡੂਬੀ'' ਰਿਲੀਜ਼ ਹੋ ਗਿਆ ਹੈ, ਜਿਸ ''ਚ ਅਦਾਕਾਰਾ ਗੌਹਰ ਖਾਨ ਠੁਮਕੇ ਲਗਾਉਂਦੀ ਨਜ਼ਰ ਆ ਰਹੀ ਹੈ। ਕਨਿਕਾ ਕਪੂਰ, ਅੰਕਿਤ ਸਿੰਘ ਅਤੇ ਉਪਿੰਦਰ ਵਰਮਾ ਨੇ ਇਸ ਗੀਤ ਨੂੰ ਅਵਾਜ਼ ਦਿੱਤੀ ਹੈ, ਜਦਕਿ ਦਾਨਿਸ਼ ਸਾਬਰੀ ਨੇ ਇਸ ਦੇ ਬੋਲ ਲਿਖੇ ਹਨ।
ਸਾਜਿਦ-ਵਾਜਿਦ ਦੇ ਸੰਗੀਤ ਹੇਠ ਸਜੇ ਇਸ ਗੀਤ ਦਾ ਲਿੰਕ ਗੌਹਰ ਖਾਨ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ''ਤੇ ਸਾਂਝਾ ਕੀਤਾ ਹੈ। ਜ਼ਿਕਰਯੋਗ ਹੈ ਕਿ ਏਕਤਾ ਕਪੂਰ ਦੇ ਨਿਰਮਾਣ ਹੇਠ ਬਣੀ ਫਿਲਮ ''ਕਿਆ ਕੂਲ ਹੈਂ ਹਮ'' ਦਾ ਇਹ ਤੀਜਾ ਹਿੱਸਾ ਹੈ। ਇਹ ਫਿਲਮ ਅਗਲੇ ਸਾਲ 22 ਨੂੰ ਰਿਲੀਜ਼ ਹੋਵੇਗੀ।