ਗੈਰੀ ਸੰਧੂ ਨੇ ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ, ਵੀਡੀਓ ਸਾਂਝੀ ਕਰਕੇ ਦੇਖੋ ਕੀ ਕਿਹਾ

Wednesday, May 26, 2021 - 01:59 PM (IST)

ਗੈਰੀ ਸੰਧੂ ਨੇ ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ, ਵੀਡੀਓ ਸਾਂਝੀ ਕਰਕੇ ਦੇਖੋ ਕੀ ਕਿਹਾ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗੈਰੀ ਸੰਧੂ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹਨ। ਗੈਰੀ ਸੰਧੂ ਦਾ ਕੁਝ ਗਾਇਕਾਂ ਨੂੰ ਜਵਾਬ ਦੇਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਕੁਝ ਲੋਕ ਗੈਰੀ ਸੰਧੂ ਦੇ ਵਿਰੋਧ ’ਚ ਹਨ, ਜਿਨ੍ਹਾਂ ਨੂੰ ਹੁਣ ਗੈਰੀ ਨੇ ਜਵਾਬ ਦਿੱਤਾ ਹੈ।

ਗੈਰੀ ਸੰਧੂ ਨੇ ਆਪਣੇ ਸਨੈਪਚੈਟ ਅਕਾਊਂਟ ’ਤੇ ਕੁਝ ਵੀਡੀਓ ਕਲਿੱਪਸ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਗੈਰੀ ਵਿਰੋਧੀਆਂ ਨੂੰ ਜਵਾਬ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਜੱਸੀ ਗਿੱਲ ਨੇ ਤਾਜ਼ਾ ਕੀਤੀਆਂ ਕਾਲਜ ਸਮੇਂ ਦੀਆਂ ਯਾਦਾਂ, ਪੁਰਾਣੀ ਵੀਡੀਓ ਨੂੰ ਪ੍ਰਸ਼ੰਸਕ ਕਰ ਰਹੇ ਪਸੰਦ

ਗੈਰੀ ਨੇ ਕਿਹਾ, ‘ਆਰਟਿਸਟ ਬੰਦੇ ਲਈ ਉਸ ਦੀ ਆਵਾਜ਼ ਸਭ ਕੁਝ ਹੁੰਦੀ ਹੈ। ਮੈਂ ਪਿਛਲੇ ਸਮੇਂ ’ਚ ਸ਼ਰਾਬ ਬਹੁਤ ਪੀਤੀ ਤੇ ਆਪਣੀ ਆਵਾਜ਼ ਖਰਾਬ ਕਰ ਲਈ ਪਰ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਝੂਠ ਬੋਲ ਰਿਹਾ ਹਾਂ ਤੇ ਮੇਰੀ ਆਵਾਜ਼ ਖਰਾਬ ਨਹੀਂ ਹੋਈ। ਮੈਂ ਸਿਰਫ ਫੇਮ ਭਾਲਦਾ ਹਾਂ।’

ਗੈਰੀ ਨੇ ਇਸ ਤੋਂ ਬਾਅਦ ਇਕ ਗੀਤ ਵੀ ਗਾਇਆ ਤੇ ਦੱਸਿਆ ਕਿ ਉਨ੍ਹਾਂ ਦੀ ਆਵਾਜ਼ ਕਿੰਨੀ ਖਰਾਬ ਹੋ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਗੈਰੀ ਸੰਧੂ ਨੇ ਆਪਣੇ ਇਕ ਕੁਮੈਂਟ ’ਚ ਇਹ ਕਿਹਾ ਸੀ ਕਿ ਉਹ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਨਾਲੋਂ ਵਧੀਆ ਹੀ ਗਾਉਂਦੇ ਹਨ, ਉਨ੍ਹਾਂ ਜਿੰਨਾ ਮਾੜਾ ਨਹੀਂ ਗਾਉਂਦੇ।

ਨੋਟ– ਗੈਰੀ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News