ਇਤਰਾਜ਼ਯੋਗ ਵੀਡੀਓ ਮਾਮਲੇ ’ਚ ਗ੍ਰਿਫ਼ਤਾਰ ਹੋਈ ਗਹਿਣਾ ਵਸ਼ਿਸ਼ਠ ਦੀ ਵਿਗੜੀ ਸਿਹਤ

Tuesday, Mar 09, 2021 - 03:54 PM (IST)

ਇਤਰਾਜ਼ਯੋਗ ਵੀਡੀਓ ਮਾਮਲੇ ’ਚ ਗ੍ਰਿਫ਼ਤਾਰ ਹੋਈ ਗਹਿਣਾ ਵਸ਼ਿਸ਼ਠ ਦੀ ਵਿਗੜੀ ਸਿਹਤ

ਮੁੰਬਈ: ਇਤਰਾਜ਼ਯੋਗ ਵੀਡੀਓ ਮਾਮਲੇ ’ਚ ਗ੍ਰਿਫ਼ਤਾਰ ਹੋਈ ਅਦਾਕਾਰਾ ਗਹਿਣਾ ਵਸ਼ਿਸ਼ਠ ਭਾਯਖਲਾ ਜੇਲ ’ਚ ਬੀਮਾਰ ਹੋ ਗਈ ਹੈ। ਉਸ ਦਾ ਇਲਾਜ ਜੇਲ ਦੇ ਇਨਹਾਊਸ ਹਸਪਤਾਲ ’ਚ ਚੱਲ ਰਿਹਾ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਗਹਿਣਾ ਕਾਫ਼ੀ ਸੀਰੀਅਸ ਹੈ।ਜਦੋਂ ਗਹਿਣਾ ਦੇ ਪਬਲਿਸਿਸਟ ਅਤੇ ਲੀਗਲ ਅਫੇਅਰਸ ਹੇਡ ਫਿਲਨ ਰੇਮੋਡਿਓਜ਼ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਸ ਨੂੰ 2-3 ਸਾਥੀ ਮਹਿਲਾ ਕੈਦੀਆਂ ਤੋਂ ਮੈਸੇਜ ਮਿਲੇ ਹਨ ਜੋ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਜੇਲ ਤੋਂ ਬਾਹਰ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਜੁਡੀਸ਼ਲ ਕਸਟਡੀ ’ਚ ਗਹਿਣਾ ਦਾ ਸ਼ੂਗਰ ਲੈਵਲ ਕਾਫ਼ੀ ਹਾਈ ਹੈ ਅਤੇ ਉਸ ਦੀ ਮੈਡੀਕਲ ਕੰਡੀਸ਼ਨ ਦੀ ਵਜ੍ਹਾ ਨਾਲ ਉਸ ਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਉਹ ਕੋਮਾ ’ਚ ਵੀ ਸਕਦੀ ਹੈ। 

PunjabKesari
ਮੁੰਬਈ ਕ੍ਰਾਈਮ ਬ੍ਰਾਂਚ ਅਤੇ ਮਾਲਵਾਣੀ ਪੁਲਸ ਸਟੇਸ਼ਨ ਦੀ ਕਸਟਡੀ ਦੌਰਾਨ ਵੀ ਗਹਿਣਾ ਨੂੰ ਹਰ ਰੋਜ਼ ਇੰਸੁਲਿਨ ਦਾ ਟੀਕਾ ਲਗਾਇਆ ਜਾਂਦਾ ਸੀ ਕਿਉਂਕਿ ਉਸ ਦਾ ਸ਼ੂਗਰ ਲੈਵਲ ਹਮੇਸ਼ਾ 460-500 ਤੋਂ ਉੱਪਰ ਹੁੰਦਾ ਸੀ। ਅਦਾਕਾਰਾ ਦੇ ਨਿੱਜੀ ਫਿਡਿਸ਼ੀਅਨ ਅਤੇ ਡਾਇਬੈਟਾਲਜੀਸਟ ਡਾਕਟਰ ਪ੍ਰਣਵ ਕਾਬਰਾ ਨੇ ਪਤਾ ਲਗਾਇਆ ਕਿ ਉਸ ਨੂੰ ਹਰ ਦਿਨ ਐਕਸਟਰਨਲ ਇੰਸੁਲਿਨ ਦੀ ਲੋੜ ਪੈਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬੈਰਕ ’ਚ ਉਸ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ਅਤੇ ਦੱਸਿਆ ਗਿਆ ਕਿ ਇਸ ਤੋਂ ਬਾਅਦ ਹੀ ਉਸ ਨੂੰ ਜੇਲ ਦੇ ਅੰਦਰ ਹਸਪਤਾਲ ’ਚ ਸ਼ਿਫਟ ਕੀਤਾ ਗਿਆ। ਫਿਲਨ ਨੇ ਇਹ ਵੀ ਦੱਸਿਆ ਕਿ ਗਹਿਣਾ ਪਿਛਲੇ 18-24 ਮਹੀਨੇ ਦੇ ਅੰਦਰ ਸ਼ੂਗਰ ਦੀ ਵਜ੍ਹਾ ਨਾਲ 4 ਮਾਈਨਰ ਕਾਰਡੀਏਕ ਅਰੇਸਟ ਨੂੰ ਝੱਲ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਗਹਿਣਾ ਅਸਥਮਾ ਦੀ ਸ਼ਿਕਾਰ ਵੀ ਹੈ ਅਤੇ ਉਸ ਦੀ ਸਿਹਤ ਕਾਫ਼ੀ ਖ਼ਰਾਬ ਹੈ। 

PunjabKesari
ਦੱਸ ਦੇਈਏ ਕਿ ਗਹਿਣਾ ਉਦੋਂ ਅਚਾਨਕ ਚਰਚਾ ’ਚ ਆ ਗਈ ਸੀ ਜਦੋਂ ਉਸ ਦੀ ਵੈੱਬਸਾਈਟ ’ਤੇ (ਪੋਰਨ) ਇਤਰਾਜ਼ਯੋਗ ਵੀਡੀਓ ਅਪਲੋਡ ਕਰਨ ਵਰਗੇ ਗੰਭੀਰ ਦੋਸ਼ ਲੱਗੇ ਸਨ। ਜਿਸ ਤੋਂ ਬਾਅਦ ਉਹ ਭਾਯਖਲਾ ਜੇਲ ’ਚ ਸਜ਼ਾ ਕੱਟ ਰਹੀ ਹੈ। ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਗਹਿਣਾ ਆਲਟ ਬਾਲਾਜੀ ਦੀ ਵੈੱਬ ਸੀਰੀਜ਼ ‘ਗੰਦੀ ਬਾਤ’ ’ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਟੀ.ਵੀ. ਸ਼ੋਅ ‘ਬਹਨੇਂ’ ’ਚ ਨਜ਼ਰ ਆ ਚੁੱਕੀ ਹੈ। ਨਾਲ ਹੀ ਉਹ ਸਾਊਥ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ। 


author

Aarti dhillon

Content Editor

Related News