‘ਗਦਰ 2’ ਲਈ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਚਾਰਜ ਕੀਤੀ ਮੋਟੀ ਰਕਮ, ਜਾਣੋ ਫੀਸ

Thursday, Mar 09, 2023 - 05:16 PM (IST)

‘ਗਦਰ 2’ ਲਈ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਚਾਰਜ ਕੀਤੀ ਮੋਟੀ ਰਕਮ, ਜਾਣੋ ਫੀਸ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਫ਼ਿਲਮ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ‘ਗਦਰ 2’ ਸਿਨੇਮਾਘਰਾਂ ’ਚ 11 ਅਗਸਤ ਨੂੰ ਰਿਲੀਜ਼ ਹੋਵੇਗੀ। ਅਨਿਲ ਸ਼ਰਮਾ ਨੇ ਭਾਗ 2 ’ਚ ਕਈ ਟਵਿਸਟ ਪਾਏ ਹਨ, ਜਿਨ੍ਹਾਂ ’ਚ ਇਸ ਵਾਰ ਤਾਰਾ ਸਿੰਘ ਸਕੀਨਾ ਲਈ ਨਹੀਂ, ਸਗੋਂ ਪੁੱਤਰ ਜੀਤੇ ਲਈ ਪਾਕਿਸਤਾਨ ਜਾਵੇਗਾ।

ਫ਼ਿਲਮ ਦੇ ਸੈੱਟ ਤੋਂ ਆਏ ਦਿਨ ਕਈ ਤਸਵੀਰਾਂ ਤੇ ਵੀਡੀਓਜ਼ ਲੀਕ ਹੁੰਦੀਆਂ ਹਨ, ਜੋ ਦਰਸ਼ਕਾਂ ਦੇ ਉਤਸ਼ਾਹ ਨੂੰ ਵਧਾ ਰਹੀਆਂ ਹਨ। ਇਸ ਦੇ ਨਾਲ ਹੀ ਫ਼ਿਲਮ ਲਈ ਸਿਤਾਰਿਆਂ ਵਲੋਂ ਚਾਰਜ ਕੀਤੀ ਫੀਸ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਕੁਝ ਘੰਟੇ ਪਹਿਲਾਂ ਹੋਲੀ ਖੇਡ ਰਹੇ ਸਨ ਸਤੀਸ਼ ਕੌਸ਼ਿਕ, ਆਖਰੀ ਪੋਸਟ ਦੇਖ ਨਮ ਹੋਈਆਂ ਅੱਖਾਂ

ਮੀਡੀਆ ਰਿਪੋਰਟ ਦੀ ਮੰਨੀਏ ਤਾਂ ਤਾਰਾ ਸਿੰਘ ਬਣਨ ਲਈ ਸੰਨੀ ਦਿਓਲ ਨੇ ਲਗਭਗ 5 ਕਰੋੜ ਰੁਪਏ ਚਾਰਜ ਕੀਤੇ ਹਨ। ਉਥੇ ਅਮੀਸ਼ਾ ਪਟੇਲ ਨੇ ਫ਼ਿਲਮ ਲਈ 2 ਕਰੋੜ ਰੁਪਏ ਫੀਸ ਲਈ ਹੈ। ਉਤਕਰਸ਼ ਸ਼ਰਮਾ ਨੇ ਫ਼ਿਲਮ ਲਈ 1 ਕਰੋੜ ਰੁਪਏ ਲਏ ਹਨ।

ਸਿਮਰਨ ਕੌਰ, ਜੋ ਫ਼ਿਲਮ ’ਚ ਜੀਤੇ ਦੀ ਪਤਨੀ ਦੀ ਭੂਮਿਕਾ ’ਚ ਹੈ, ਨੇ ਫ਼ਿਲਮ ਲਈ 80 ਲੱਖ ਰੁਪਏ ਲਏ ਹਨ। ਲਵ ਸਿਨ੍ਹਾ ਦੀ ਵੀ ਫ਼ਿਲਮ ’ਚ ਐਂਟਰੀ ਹੋਈ ਹੈ, ਜਿਨ੍ਹਾਂ ਨੇ ਫ਼ਿਲਮ ਲਈ 60 ਲੱਖ ਰੁਪਏ ਲਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News