‘ਗਦਰ 2’ ਨੇ ਲਿਆਂਦਾ ਪੈਸਿਆਂ ਦਾ ਹੜ੍ਹ, ‘ਓ. ਐੱਮ. ਜੀ. 2’ ਰਹਿ ਗਈ ਪਿੱਛੇ, ਜਾਣੋ ਕਮਾਈ

Monday, Aug 14, 2023 - 11:09 AM (IST)

‘ਗਦਰ 2’ ਨੇ ਲਿਆਂਦਾ ਪੈਸਿਆਂ ਦਾ ਹੜ੍ਹ, ‘ਓ. ਐੱਮ. ਜੀ. 2’ ਰਹਿ ਗਈ ਪਿੱਛੇ, ਜਾਣੋ ਕਮਾਈ

ਐਂਟਰਟੇਨਮੈਂਟ ਡੈਸਕ– ਬਾਕਸ ਆਫਿਸ ’ਤੇ ‘ਗਦਰ 2’ ਆਪਣੇ ਨਾਂ ਵਾਂਗ ਗਦਰ ਮਚਾ ਰਹੀ ਹੈ। ਇਸ ਫ਼ਿਲਮ ਨੇ ਬਾਕਸ ਆਫਿਸ ’ਤੇ ਪੈਸਿਆਂ ਦਾ ਹੜ੍ਹ ਲਿਆ ਦਿੱਤਾ ਹੈ।

ਫ਼ਿਲਮ ਨੇ ਤਿੰਨ ਦਿਨਾਂ ’ਚ 134.88 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਪਹਿਲੇ ਦਿਨ ਫ਼ਿਲਮ ਨੇ 40.10 ਕਰੋੜ, ਦੂਜੇ ਦਿਨ 43.08 ਕਰੋੜ ਤੇ ਤੀਜੇ ਦਿਨ ਰਿਕਾਰਡ 51.70 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

PunjabKesari

ਹੁਣ ਸਭ ਦੀਆਂ ਨਜ਼ਰਾਂ ਆਜ਼ਾਦੀ ਦਿਹਾੜੇ ’ਤੇ ਟਿਕੀਆਂ ਹਨ ਕਿਉਂਕਿ ਇਸ ਦਿਨ ਫ਼ਿਲਮ ਦੀ ਕਮਾਈ ’ਚ ਭਾਰੀ ਵਾਧਾ ਦੇਖਣ ਦੀ ਉਮੀਦ ਹੈ।

ਇਹ ਖ਼ਬਰ ਵੀ ਪੜ੍ਹੋ : ਅੰਕਿਤਾ ਲੋਖੰਡੇ ਦੇ ਪਿਤਾ ਦਾ 68 ਸਾਲ ਦੀ ਉਮਰ ’ਚ ਦਿਹਾਂਤ, ਪਿਛਲੇ ਕਈ ਦਿਨਾਂ ਤੋਂ ਸਨ ਬੀਮਾਰ

ਉਥੇ ਦੂਜੇ ਪਾਸੇ ‘ਓ. ਐੱਮ. ਜੀ. 2’ ਕਮਾਈ ਦੇ ਮਾਮਲੇ ’ਚ ਪਿੱਛੇ ਰਹਿ ਗਈ ਹੈ। ਫ਼ਿਲਮ ਨੇ ਤਿੰਨ ਦਿਨਾਂ ’ਚ 43.11 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪਹਿਲੇ ਦਿਨ ਫ਼ਿਲਮ ਨੇ 10.26 ਕਰੋੜ, ਦੂਜੇ ਦਿਨ 15.30 ਕਰੋੜ ਤੇ ਤੀਜੇ ਦਿਨ 17.55 ਕਰੋੜ ਰੁਪਏ ਦੀ ਕਮਾਈ ਕੀਤੀ।

PunjabKesari

ਦੱਸ ਦੇਈਏ ਕਿ ‘ਗਦਰ 2’ ਦੀ ਸਫਲਤਾ ਦਾ ਅਸਰ ‘ਓ. ਐੱਮ. ਜੀ. 2’ ਦੀ ਕਮਾਈ ’ਤੇ ਸਾਫ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਰੀਵਿਊਜ਼ ਦੇ ਮਾਮਲੇ ’ਚ ‘ਓ. ਐੱਮ. ਜੀ. 2’ ਦੀ ‘ਗਦਰ 2’ ਨਾਲੋਂ ਜ਼ਿਆਦਾ ਤਾਰੀਫ਼ ਕੀਤੀ ਜਾ ਰਹੀ ਹੈ ਪਰ ਕਮਾਈ ਦੇ ਮਾਮਲੇ ’ਚ ਇਹ ਅਜੇ ਵੀ ਪਿੱਛੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News