‘ਗਦਰ 2’ ਨੇ ਰਚਿਆ ਇਤਿਹਾਸ, ਸਿਰਫ਼ 24 ਦਿਨਾਂ ’ਚ ਕਮਾਏ 500 ਕਰੋੜ ਰੁਪਏ

Monday, Sep 04, 2023 - 04:43 PM (IST)

‘ਗਦਰ 2’ ਨੇ ਰਚਿਆ ਇਤਿਹਾਸ, ਸਿਰਫ਼ 24 ਦਿਨਾਂ ’ਚ ਕਮਾਏ 500 ਕਰੋੜ ਰੁਪਏ

ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮ ‘ਗਦਰ 2’ ਕਮਾਈ ਦੇ ਮਾਮਲੇ ’ਚ ਨਵੇਂ ਰਿਕਾਰਡ ਬਣਾ ਰਹੀ ਹੈ। ਫ਼ਿਲਮ ਨੇ ਅੱਜ ਮੁੜ ਇਕ ਨਵਾਂ ਰਿਕਾਰਡ ਬਣਾ ਲਿਆ ਹੈ। ‘ਗਦਰ 2’ ਸਭ ਤੋਂ ਘੱਟ ਦਿਨਾਂ ’ਚ 500 ਕਰੋੜ ਰੁਪਏ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।

‘ਗਦਰ 2’ ਨੇ ਸਿਰਫ਼ 24 ਦਿਨਾਂ ’ਚ ਕਮਾਈ ਦਾ ਇਹ ਅੰਕੜਾ ਪਾਰ ਕੀਤਾ ਹੈ। ‘ਗਦਰ 2’ ਦੀ ਕੁਲ ਕਮਾਈ 501.17 ਕਰੋੜ ਰੁਪਏ ਹੋ ਗਈ ਹੈ। ‘ਗਦਰ 2’ ਨੇ ਇਹ ਰਿਕਾਰਡ ਬਣਾਉਂਦਿਆਂ ਹੀ ‘ਪਠਾਨ’ ਤੇ ‘ਬਾਹੂਬਲੀ 2’ ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’

‘ਪਠਾਨ’ ਨੇ ਜਿਥੇ 28 ਦਿਨਾਂ ’ਚ 500 ਕਰੋੜ ਦਾ ਅੰਕੜਾ ਪਾਰ ਕੀਤਾ ਸੀ, ਉਥੇ ‘ਬਾਹੂਬਲੀ 2’ ਨੇ ਇਹ ਅੰਕੜਾ 34 ਦਿਨਾਂ ’ਚ ਪਾਰ ਕੀਤਾ ਸੀ। ਇਸ ਦੇ ਨਾਲ ਹੀ ‘ਗਦਰ 2’ ਤੀਜੀ ਹਿੰਦੀ ਫ਼ਿਲਮ ਹੈ, ਜੋ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ’ਚ ਸਫਲ ਹੋਈ ਹੈ।

PunjabKesari

ਫ਼ਿਲਮ ’ਚ ਸੰਨੀ ਦਿਓਲ ‘ਤਾਰਾ ਸਿੰਘ’ ਦਾ ਦਮਦਾਰ ਕਿਰਦਾਰ ਨਿਭਾਅ ਰਹੇ ਹਨ। ਸੰਨੀ ਦੇ ਨਾਲ ਫ਼ਿਲਮ ’ਚ ਉਤਕਰਸ਼ ਸ਼ਰਮਾ, ਅਮੀਸ਼ਾ ਪਟੇਲ, ਸਿਮਰਤ ਕੌਰ ਤੇ ਮਨੀਸ਼ ਵਾਧਵਾ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਫ਼ਿਲਮ ਨੂੰ ਅਨਿਲ ਸ਼ਰਮਾ ਨੇ ਡਾਇਰੈਕਟ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News