‘ਗਦਰ 2’ ਨੇ ‘ਕੇ. ਜੀ. ਐੱਫ. 2’ ਨੂੰ ਛੱਡਿਆ ਪਿੱਛੇ, ਭਾਰਤ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਣੀ ਤੀਜੀ ਹਿੰਦੀ ਫ਼ਿਲਮ
Sunday, Aug 27, 2023 - 02:57 PM (IST)
![‘ਗਦਰ 2’ ਨੇ ‘ਕੇ. ਜੀ. ਐੱਫ. 2’ ਨੂੰ ਛੱਡਿਆ ਪਿੱਛੇ, ਭਾਰਤ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਣੀ ਤੀਜੀ ਹਿੰਦੀ ਫ਼ਿਲਮ](https://static.jagbani.com/multimedia/14_56_510254300sunny deol.jpg)
ਐਂਟਰਟੇਨਮੈਂਟ ਡੈਸਕ– ‘ਗਦਰ 2’ ਬਾਕਸ ਆਫਿਸ ’ਤੇ ਰੁਕਣ ਦਾ ਨਾਂ ਨਹੀਂ ਲੈ ਰਹੀ। ਫ਼ਿਲਮ ਨੇ ਹੁਣ ਤਕ 439.95 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਜਿਸ ਨਾਲ ਇਹ ਭਾਰਤ ’ਚ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।
‘ਗਦਰ 2’ ਨੇ ਇਹ ਰਿਕਾਰਡ ‘ਕੇ. ਜੀ. ਐੱਫ. 2’ ਨੂੰ ਪਿੱਛੇ ਛੱਡ ਕੇ ਬਣਾਇਆ ਹੈ। ‘ਕੇ. ਜੀ. ਐੱਫ. 2’ ਨੇ ਭਾਰਤ ’ਚ ਹਿੰਦੀ ਭਾਸ਼ਾ ’ਚ 434.70 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਿਸ ਨੂੰ ‘ਗਦਰ 2’ ਨੇ ਪਛਾੜ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਨਾਲ ਦੇਖੀ 'ਮਸਤਾਨੇ', ਜਾਣੋ ਫ਼ਿਲਮ ਬਾਰੇ ਕੀ ਬੋਲੇ
ਦੱਸ ਦੇਈਏ ਕਿ ‘ਗਦਰ 2’ ਦੇ ਅੱਗੇ ਹੁਣ ‘ਬਾਹੂਬਲੀ 2’ ਤੇ ‘ਪਠਾਨ’ ਹਨ। ਜੇਕਰ ‘ਬਾਹੂਬਲੀ 2’ ਦੀ ਗੱਲ ਕਰੀਏ ਤਾਂ ਇਸ ਨੇ ਭਾਰਤ ’ਚ ਹਿੰਦੀ ਭਾਸ਼ਾ ’ਚ 511 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ ‘ਪਠਾਨ’ ਦੀ ਕਮਾਈ 525.50 ਕਰੋੜ ਰੁਪਏ ਹੈ।
‘ਗਦਰ 2’ ’ਚ ਸੰਨੀ ਦਿਓਲ, ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ, ਸਿਮਰਤ ਕੌਰ ਤੇ ਮਨੀਸ਼ ਵਧਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਨਿਲ ਸ਼ਰਮਾ ਵਲੋਂ ਡਾਇਰੈਕਟ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।