ਗੈਰੀ ਸੰਧੂ ਦੇ ਹੱਕ ’ਚ ਖੜ੍ਹਿਆ ਜੀ ਖ਼ਾਨ, ਹੇਟਰਾਂ ਨੂੰ ਇੰਝ ਲਿਆ ਨਿਸ਼ਾਨੇ ’ਤੇ

Tuesday, May 18, 2021 - 04:47 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗੈਰੀ ਸੰਧੂ ਦੇ ਇਕ ਕੁਮੈਂਟ ਨਾਲ ਪੰਜਾਬੀ ਸੰਗੀਤ ਜਗਤ ’ਚ ਵਿਵਾਦਾਂ ਦਾ ਦੌਰ ਮੁੜ ਸ਼ੁਰੂ ਹੋ ਗਿਆ ਹੈ। ਗੈਰੀ ਨੇ ਆਪਣੇ ਇਕ ਕੁਮੈਂਟ ’ਚ ਇਹ ਆਖ ਦਿੱਤਾ ਕਿ ਉਹ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਜਿੰਨਾ ਮਾੜਾ ਨਹੀਂ ਗਾਉਂਦੇ ਹਨ, ਇਨ੍ਹਾਂ ਨਾਲੋਂ ਉਹ ਚੰਗਾ ਹੀ ਗਾਉਂਦੇ ਹਨ।

ਗੈਰੀ ਨੂੰ ਇਸ ਕੁਮੈਂਟ ’ਤੇ ਗਗਨ ਕੋਕਰੀ ਤੇ ਪਰਮੀਸ਼ ਵਰਮਾ ਵਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹੁਣ ਗੈਰੀ ਸੰਧੂ ਨੂੰ ਉਸਤਾਦ ਮੰਨਣ ਵਾਲੇ ਜੀ ਖ਼ਾਨ ਨੇ ਗੈਰੀ ਸੰਧੂ ਦੀ ਸੁਪੋਰਟ ’ਚ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਹੇਟਰਾਂ ਨੂੰ ਨਿਸ਼ਾਨੇ ’ਤੇ ਲਿਆ ਹੈ।

ਜੀ ਖ਼ਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਲਿਖਿਆ, ‘ਮਿਰਚ ਲੜ ਗਈ ਹਣਾ... ਚਲੋ ਕੋਈ ਨਾ ਗਾਉਣਾ ਸਿੱਖ ਲਾ... ਸਵੇਰੇ-ਸਵੇਰੇ ਰਿਆਜ਼ ਲਾਇਆ ਕਰ।’

PunjabKesari

ਹਾਲਾਂਕਿ ਇਸ ਪੋਸਟ ’ਚ ਇਕ ਸ਼ਬਦ ਬਲੱਰ ਕੀਤਾ ਗਿਆ ਹੈ। ਹੁਣ ਜੀ ਖ਼ਾਨ ਦਾ ਇਹ ਜਵਾਬ ਗਗਨ ਕੋਕਰੀ ਨੂੰ ਸੀ ਜਾਂ ਪਰਮੀਸ਼ ਵਰਮਾ ਨੂੰ, ਇਹ ਤਾਂ ਉਹ ਖ਼ੁਦ ਜਾਣਦੇ ਹਨ ਪਰ ਇਹ ਵਿਵਾਦ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਵਿਵਾਦ ’ਤੇ ਗੈਰੀ ਸੰਧੂ ਦੀ ਦੁਬਾਰਾ ਕੋਈ ਪ੍ਰਤੀਕਿਰਿਆ ਵੀ ਨਹੀਂ ਆਈ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News